ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ 12 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਡਿਵੀਜ਼ਨ ਨੇ ਇਹ ਫੈਸਲਾ ਧੁੰਦ ਨੂੰ ਲੈ ਕੇ ਲਿਆ ਹੈ। ਸਰਦੀਆਂ ਦੇ ਮੌਸਮ ਵਿੱਚ ਧੁੰਦ ਰੇਲਵੇ ਅਧਿਕਾਰੀਆਂ ਲਈ ਮੁਸੀਬਤ ਦਾ ਵਿਸ਼ਾ ਬਣ ਜਾਂਦੀ ਹੈ। ਇਸ ਕਾਰਨ ਕਿਸੇ ਵੀ ਰੇਲ ਹਾਦਸੇ ਤੋਂ ਬਚਣ ਲਈ ਰੇਲਵੇ ਨੇ ਪਟੜੀਆਂ ਦੀ ਸਾਂਭ-ਸੰਭਾਲ ਲਈ ਗੇਟਮੈਨਾਂ ਦੀ ਗਸ਼ਤ ਤੇਜ਼ ਕਰ ਦਿੱਤੀ ਹੈ।

Ferozepur Railway Division
ਇਹ ਵੀ ਪੜ੍ਹੋ : ਓਡੀਸ਼ਾ ਦੀ ਮਨੀਸ਼ਾ ਪਾਧੀ ਨੇ ਆਪਣੀ ਕਾਬਲੀਅਤ ਦੇ ਦਮ ‘ਤੇ ਮਨਵਾਇਆ ਲੋਹਾ, ਬਣੀ ਦੇਸ਼ ਦੀ ਪਹਿਲੀ ਮਹਿਲਾ ADC
ਕਪੂਰਥਲਾ ਦੇ ਸਟੇਸ਼ਨ ਮਾਸਟਰ ਅਨਿਲ ਕੁਮਾਰ ਨੇ ਦੱਸਿਆ ਕਿ 1 ਦਸੰਬਰ ਤੋਂ ਹੁਣ ਤੱਕ 12 ਯਾਤਰੀ ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾ ਧੁੰਦ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –
























