ਨਵਾਂਸ਼ਹਿਰ ਵਿਚ ਟਰੈਕਟਰ ਸਟੰਟਮੈਨ ਮੋਗਾ ਵਾਸੀ ਗਗਨਪਾਲ ਸਿੰਘ ਉਰਫ ਹੈਪੀ ਮਹਲਾ ਦੇ ਨਾਲ-ਨਾਲ ਪੰਜਾਬੀ ਗਾਇਕ ਕਮਲ ਗਰੇਵਾਲ ਖਿਲਾਫ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਸਟੰਟਮੈਨ ਹੈਪੀ ਮਹਲਾ ਨੇ ਕਮਲ ਗਰੇਵਾਲ ਦੇ 7 ਸਾਲ ਪੁਰਾਣੇ ਗਾਣੇ ਸਰਕਾਰੀ ਬੈਨ ‘ਤੇ ਰੀਲ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਈਸੀ। ਪੁਲਿਸ ਨੂੰ 17 ਦਸੰਬਰ ਨੂੰ ਇਸ ਬਾਰੇ ਪਤਾ ਲੱਗਾ ਸੀ।
ਜਾਂਚ ਕਰਕੇ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਵਿਚ ਪਹਿਲਾ ਮੁਕੱਦਮਾ ਹੈਪੀ ਮਹਲਾ ਖਿਲਾਫ ਮੋਟਰ ਵ੍ਹੀਕਲ ਐਕਟ ਦਾ ਉਲੰਘਣ ਕਰਨ ਦੀ ਧਾਰਾ 188 ਤੇ 279 ਤਹਿਤ ਦਰਜ ਕੀਤਾ ਗਿਆ ਹੈ ਤੇ ਦੂਜਾ ਕੇਸ ਪੰਜਾਬੀ ਗਾਇਕ ਕਮਲ ਗਰੇਵਾਲ ਖਿਲਾਫ ਇਸ ਗਾਣੇ ਨੂੰ ਲੈ ਕੇ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਫਰੀਦਕੋਟ : ਤੇਜ਼ ਰਫਤਾਰ ਬਲੈਰੋ ਨੇ ਮਾਂ-ਪੁੱਤ ਨੂੰ ਮਾਰੀ ਟੱਕਰ, 5 ਸਾਲਾ ਮਾਸੂਮ ਦੀ ਮੌ.ਤ, ਔਰਤ ਗੰਭੀਰ ਜ਼ਖਮੀ
ਪੰਜਾਬ ਪੁਲਿਸ ਨੇ ਇਸ ਗਾਣੇ ਨੂੰ ਭੜਕਾਉਣ ਵਾਲਾ ਮੰਨਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਗਾਣੇ ਕਾਰਨ ਨੌਜਵਾਨਾਂ ‘ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਗਲਤ ਅਸਰ ਪੈ ਰਿਹਾ ਹੈ। ਦੱਸ ਦੇਈਏ ਕਿ ਗੁਰਦਾਸਪੁਰ ਵਿਚ ਟਰੈਕਟਰ ਤੋਂ ਸਟੰਟ ਦਿਖਾਉਂਦੇ ਹੋਏ 29 ਸਾਲਾ ਸੁਖਮਨਦੀਪ ਸਿੰਘ ਦੀ ਮੌਤ ਹੋ ਗਈ ਸੀ। ਉਹ ਇਕ ਕਬੱਡੀ ਮੈਚ ਦੌਰਾਨ ਆਪਣਾ ਸਟੰਟ ਦਿਖਾ ਰਿਹਾ ਸੀ। ਇਸ ਦੇ ਬਾਅਦ ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਤਰ੍ਹਾਂ ਦੇ ਖਤਰਨਾਕ ਸਟੰਟ ‘ਤੇ ਰੋਕ ਲਗਾ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ : –