ਘਨੌਰ : CM ਭਗਵੰਤ ਮਾਨ ਵੱਲੋਂ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਵਿਆਹ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ’ਚ ਹਥਿਆਰਾਂ ਦੇ ਪ੍ਰਦਰਸ਼ਨ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਘਨੌਰ ਪੁਲਿਸ ਨੇ ਵਿਆਹ ਸਮਾਗਮ ’ਚ ਫਾਇਰਿੰਗ ਕਰਦੇ 2 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ।
ਥਾਣਾ ਮੁਖੀ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਮਾੜ੍ਹੀਆ ਵਿਚ ਮੌਜੂਦ ਸੀ। ਉਨ੍ਹਾਂ ਸੂਚਨਾ ਮਿਲੀ ਕਿ ਜਸਮੇਰ ਗਿਰੀ ਆਪਣੇ ਭਾਣਜੀ ਦੇ ਵਿਆਹ ’ਚ ਆਪਣੇ ਲੜਕੇ ਸਤੀਸ਼ ਕੁਮਾਰ ਦੀ ਲਾਇਸੰਸੀ ਰਿਵਾਲਵਰ ਲੈ ਕੇ ਲੋਕਾਂ ਨਾਲ ਭੰਗੜਾ ਪਾ ਰਿਹਾ ਹੈ ਅਤੇ ਆਪਣੇ ਲੜਕੇ ਦੇ ਹੱਥ ’ਚ ਰਿਵਲਵਰ ਫੜ੍ਹਾ ਕੇ ਫਾਇਰ ਕਰਵਾ ਰਿਹਾ ਹੈ, ਜਿਸ ਨਾਲ ਕੋਈ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸੇਬ ਚੋਰੀ ਮਾਮਲੇ ‘ਚ ਮਾਲਕ ਦੇ ਨੁਕਸਾਨ ਦੀ ਸਮਾਜ ਸੇਵੀਆਂ ਨੇ ਕੀਤੀ ਭਰਪਾਈ, 9 ਲੱਖ 12 ਹਜ਼ਾਰ ਰੁਪਏ ਦਾ ਦਿੱਤਾ ਚੈੱਕ
ਜਾਣਕਾਰੀ ਅਨੁਸਾਰ ਇਸ ਘਟਨਾ ਦੀ ਬਕਾਇਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਜਸਮੇਰ ਗਿਰੀ ਪੁੱਤਰ ਰਾਮ ਸਰੂਪ, ਸਤੀਸ਼ ਕੁਮਾਰ ਪੁੱਤਰ ਜਸਮੇਰ ਗਿਰੀ ਵਾਸੀਆਨ ਸ਼ਾਮਪੁਰ, ਸੋਹਣਾ ਜ਼ਿਲ੍ਹਾ ਮੋਹਾਲੀ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: