First anti covid store opened : ਅੰਮ੍ਰਿਤਸਰ ਜ਼ਿਲੇ ਵਿਚ ਨਿਵਕੇਲੀ ਪਹਿਲ ਕਰਦੇ ਹੋਏ ਪਹਿਲਾ ਅਜਿਹਾ ਸ਼ੋਅਰੂਮ ਖੋਲ੍ਹਿਆ ਗਿਆ ਹੈ ਜਿਥੇ ਕੋਰੋਨਾ ਮਹਾਮਾਰੀ ਤੋਂ ਬਚਾਉਣ ਵਾਲਾ ਸਾਮਾਨ ਇਕੋ ਹੀ ਛੱਤ ਹੇਠ ਵਾਜਿਬ ਕੀਮਤ ‘ਤੇ ਮਿਲੇਗਾ। ਲੋਕਾਂ ਨੂੰ ਅਜਿਹਾ ਸਾਮਾਨ ਖਰੀਦਣ ਲਈ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਥੇ ਦੇ ਵਸਨੀਕ ਵਿਕ੍ਰਾਂਤ ਕਪੂਰ ਨੇ ਇਹ ਸ਼ੋਅਰੂਮ ਖੋਲਿਹਾ ਹੈ। ਲੋਕਾਂ ਦਾ ਕੀਮਤੀ ਸਮਾਂ ਬਚਾਉਣ ਲਈ ਸ਼ੋਅਰੂਮ ਵੱਲੋਂ ਮੁਫਤ ਹੋਮ ਡਿਲਵਰੀ ਦੀ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਕ੍ਰਾਂਤ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸਾਮਾਨ ਨਿਰਮਾਤਾ ਤੋਂ ਸਿੱਧੇ ਤੌਰ ‘ਤੇ ਖਰੀਦਿਆ ਹੈ, ਤਾਂਜੋ ਵਾਜਿਬ ਕੀਮਤ ’ਤੇ ਇਹ ਲੋਕਾਂ ਤੱਕ ਪਹੁੰਚ ਸਕੇਗਾ। ਉਨ੍ਹਾਂ ਨੇ ਇਸ ਇਸ ਸਟੋਰ ਨੂੰ ਕੋਵਿਡ ਐਸੇਂਸ਼ੀਅਲ ਸ਼ੋਅਰੂਮ (Covid Essential Showroom) ਦਾ ਨਾਂ ਦਿੱਤਾ ਹੈ ਜਿਥੇ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਹਰ ਤਰ੍ਹਾਂ ਦਾ ਸਾਮਾਨ ਮਿਲੇਗਾ। ਇਸ ਤੋਂ ਇਲਾਵਾ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਸਮਾਨ ਨੂੰ ਰੋਗਾਣੂ-ਮੁਕਤ ਕਰਨ ਵਿਚ ਸਹਾਇਤਾ ਕਰਨ ਵਾਲੇ ਉਪਕਰਨ ਵੀ ਇਸ ਸਟੋਰ ਵਿਚ ਮੁਹੱਈਆ ਕਰਵਾਏ ਜਾਂਦੇ ਹਨ।
ਵਿਕਰਾਂਤ ਨੇ ਦੱਸਿਆ ਕਿ ਪਹਿਲਾਂ ਕਈ ਸਕੂਲ ਚਲਾ ਰਹੇ ਹਨ, ਪਰ ਕੋਵਿਡ ਮਹਾਮਾਰੀ ਦੌਰਾਨ ਇਸ ਤੋਂ ਬਚਾਅ ਲਈ ਮਿਲਣ ਵਾਲੀ ਸਮੱਗਰੀ ਵਾਸਤੇ ਲੋਕਾਂ ਨੂੰ ਕਾਫੀ ਸਮਾਂ ਤੇ ਪੈਸਾ ਖਰਾਬ ਕਰਨਾ ਪੈਂਦਾ ਸੀ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੇ ਸਟਡੀ ਕਰਕੇ ਦੇਸ਼ ਦੇ ਅਜਿਹੇ ਲੋਕਾਂ ਨਾਲ ਸੰਪਰਕ ਕੀਤਾ ਜੋ ਕਿ ਕੋਵਿਡ ਤੋਂ ਬਚਣ ਲਈ ਸਮੱਗਰੀ ਤਿਆਰ ਕਰਦੇ ਸਨ। ਫਿਰ ਵਿਕਰਾਂਤ ਨੇ ਅਜਿਹੀ ਸਾਰੀ ਸਮੱਗਰੀ ਆਪਣੇ ਸਕੂਲ ਦੇ ਬਾਹਰ ਹੀ ਇੱਕ ਸ਼ੋਰੂਮ ਤਿਆਰ ਕਰਵਾ ਕੇ ਉਥੇ ਰਖੀ ਤਾਂਜੋ ਲੋਕਾਂ ਦੀ ਮੁਸ਼ਕਲ ਹੱਲ ਹੋ ਸਕੇ। ਰਖੜੀ ਦੇ ਆ ਰਹੇ ਤਿਉਹਾਰ ਨੂੰ ਧਿਆਨ ਵਿਚ ਰਖਦਿਆਂ ਉਨ੍ਹਾਂ ਨੇ ਵਿਸ਼ੇਸ਼ ਤੋਹਫ਼ੇ ਤਿਆਰ ਕੀਤੇ ਹਨ ਜਿਸ ਵਿਚ ਮਾਸਕ, ਸੈਨੇਟਾਈਜ਼ਰ ਤੋਂ ਇਲਾਵਾ ਕੋਰੋਨਾ ਤੋਂ ਬਚਾਅ ਲਈ ਰੋਜ਼ਮੱਰਾ ਦੀਆਂ ਚੀਜ਼ਾਂ ਰੱਖੀਆਂ ਗਈਆਂ ਹਨ, ਜੋਕਿ ਇਸ ਰਖੜੀ ਭੈਣਾਂ ਤੇ ਭਰਾਵਾਂ ਲਈ ਵਿਸ਼ੇਸ਼ ਤੋਹਫੇ ਹੋਣਗੇ।