ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੋਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਦਫਤਰ ‘ਚ 7 ਘੰਟੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਮਗਰੋਂ ਚੰਨੀ ਨੇ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਸੀ, ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਕੀਤਾ ਹੈ।
ਦੱਸ ਦੇਈਏ ਕਿ ਆਮਦਨ ਤੋਂ ਵੱਧ ਮਾਮਲੇ ਵਿੱਚ ਵਿਜੀਲੈਂਸ ਨੇ ਚੰਨੀ ਲਈ 50 ਤੋਂ ਵੱਧ ਸਵਾਲ ਤਿਆਰ ਕੀਤੇ ਸਨ। ਇਹ ਵੀ ਚਰਚਾ ਸੀ ਕਿ ਚੰਨੀ ਤੋਂ ਮਾਈਨਿੰਗ ਮਾਮਲੇ ਵਿੱਚ ਉਸ ਦੇ ਭਤੀਜੇ ਭੁਪਿੰਦਰ ਹਨੀ ਤੋਂ ਬਰਾਮਦ ਹੋਏ ਬਾਰੇ ਵੀ ਪੁੱਛਗਿੱਛ ਕੀਤੀ ਗਈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਹਨੀ ਦੇ ਕੋਲ 10 ਕਰੋੜ ਕਿੱਥੋਂ ਆਇਆ। ਇਸ ਤੋਂ ਇਲਾਵਾ ਉਨ੍ਹਾਂ ਤੋਂ ਕੌਂਸਲਰ ਤੋਂ ਲੈ ਕੇ ਵਿਧਾਇਕ ਫਿਰ ਵਿਧਾਇਕ ਤੋਂ ਲੈ ਕੇ ਮੰਤਰੀ ਤੇ ਮੁੱਖ ਮੰਤਰੀ ਬਣਨ ਮਗਰੋਂ ਆਮਦਨ ਤੇ ਜਾਇਦਾਦਾਂ ਬਾਰੇ ਪੁੱਛਿਆ ਗਿਆ।
ਸੱਤਾ ਤੋਂ ਉਤਰਨ ਮਗਰੋਂ ਵਿਦੇਸ਼ ਦੌਰਿਆਂ ਨੂੰ ਲੈ ਕੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੁੱਛ ਗਿੱਛ ਕੀਤੀ ਗਈ। ਵਿਜੀਲੈਂਸ ਨੇ ਚੰਨੀ ਤੋਂ ਵਿਦੇਸ਼ ਵਿੱਚ ਜਾਇਦਾਦ ਬਣਾਉਣ ਅਤੇ ਉਥੇ ਨਿਵੇਸ਼ ਕਰਨ ਲਈ ਬਾਰੇ ਕੁਝ ਸਵਾਲ ਪੁੱਛੇ ਗਏ। ਜਿਨ੍ਹਾਂ ਨੂੰ ਚੰਨੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ। ਹਨੀ ਦੇ ਕੋਲ ਪੈਸਿਆਂ ਦੇ ਮਾਮਲਿਆਂ ਵਿੱਚ ਚੰਨੀ ਨੇ ਕਿਹਾ ਕਿ ਇਸ ਦੀ ਪੁੱਛਗਿੱਛ ਉਸ ਤੋਂ ਕੀਤੀ ਜਾਵੇ। ਉਨ੍ਹਾਂ ਦਾ ਉਸ ਦੇ ਬਿਜ਼ਨੈੱਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਨਹਿਰੀ ਪਾਣੀ ਨੇ ਮਚਾਈ ਤਬਾਹੀ, 5 ਨਹਿਰਾਂ ਅਚਾਨਕ ਟੁੱਟਣ ਨਾਲ ਹਜ਼ਾਰਾਂ ਏਕੜ ਫ਼ਸਲ ਬਰਬਾਦ
ਵਿਜੀਲੈਂਸ ਦੇ ਬਾਹਰ ਚੰਨੀ ਬੋਲੇ ਕਿ ਮੈਨੂੰ ਕੋਈ ਡਰ ਨਹੀਂ ਹੈ। ਉਹ ਚਾਹੇ ਮੈਨੂੰ ਗੋਲੀ ਮਾਰ ਦਿਓ। ਜਿਸ ਦਾ ਘਰ ਕੁਰਕੀ ‘ਤੇ ਲੱਗਾ ਹੋਵੇ ਅਤੇ ਹਾਈਕੋਰਟ ਤੋਂ ਕੁਰਕੀ ਦੀ ਸਟੇਅ ਕਰਵਾਈ ਹੈ, ਜਉਸ ਦੇ ਕੋਲ ਕੀ ਜਾਇਦਾਦ ਹੋ ਸਕਦੀ ਹੈ। ਇਹ ਟੋਟਲੀ ਪਾਲੀਟਿਕਲੀ ਮੋਟਿਵੇਟਿਡ ਪੁੱਛਗਿੱਛ ਹੈ। ਚੰਨੀ ਵਿਜੀਲੈਂਸ ਆਫਿਸ ਵਿੱਚ ਆਪਣੇ ਵਕੀਲਾਂ ਦੇ ਨਾਲ ਇਕੱਲੇ ਪਹੁੰਚੇ।
ਵੀਡੀਓ ਲਈ ਕਲਿੱਕ ਕਰੋ -: