Former PGIMER director : ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ ਬੀ ਕੇ ਸ਼ਰਮਾ ਦਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਦਿਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਮਰਹੂਮ ਪ੍ਰੋਫੈਸਰ 1995 ਤੋਂ 1996 ਤੱਕ ਇਸ ਅਹੁਦੇ ‘ਤੇ ਸੇਵਾ ਨਿਭਾਅ ਚੁੱਕੇ ਹਨ।’ ‘ਉਹ ਜੰਮੂ ਦੇ ਭਿਆ ਪਿੰਡ ਦੇ ਇੱਕ ਨਿਮਰ ਪਿਛੋਕੜ ਤੋਂ ਉੱਠ ਕੇ ਪੀਜੀਆਈ ਡਾਇਰੈਕਟਰ ਬਣੇ। ਉਨ੍ਹਾਂ ਦਾ ਜਨਮ 1937 ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ, ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਕੋਰਸ ਅਮ੍ਰਿਤਸਰ ਤੋਂ ਕੀਤੇ।
ਪ੍ਰੋਫੈਸਰ ਸ਼ਰਮਾ 1967 ਵਿਚ ਬਤੌਰ ਲੈਕਚਰਾਰ ਪੀਜੀਆਈਐੱਮਆਰ ਵਿਚ ਸ਼ਾਮਲ ਹੋਏ ਸਨ ਤੇ ਇਸ ਦੇ ਨਾਲ ਹੀ ਅੰਦਰੂਨੀ ਦਵਾਈ ਵਿਭਾਗ ਦੇ ਮੁਖੀ ਬਣ ਗਏ ਸਨ ਅਤੇ ਬਾਅਦ ਵਿਚ ਡਾਇਰੈਕਟਰ। ਉਨ੍ਹਾਂ ਦੀ ਦਿਲਚਸਪੀ ਦੇ ਖੇਤਰ ਹਾਈਪਰਟੈਨਸ਼ਨ ਅਤੇ ਟਾਕਾਇਆਸੂ ਆਰਟਰਾਈਟਿਸ ਸਨ। ਉਨ੍ਹਾਂ ਨੂੰ ਪਿਆਰ ਨਾਲ ‘Doyen in Medicine’ ਕਿਹਾ ਜਾਂਦਾ ਸੀ। ਉਹ ਆਪਣੇ ਪਿੱਛੇ ਪਤਨੀ, ਪ੍ਰੋਫੈਸਰ ਸਰੋਜ ਸ਼ਰਮਾ, ਇੱਕ ਮਾਈਕਰੋਬਾਇਓਲੋਜਿਸਟ ਅਤੇ ਦੋ ਬੱਚੇ ਹਨ ਛੱਡ ਗਏ ਹਨ।