ਹਰਿਆਣਾ ਦੇ ਰੇਵਾੜੀ ਵਿੱਚ ਇੱਕ ਹਾਈ ਪ੍ਰੋਫਾਈਲ ਸੁਸਾਇਟੀ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨਾਲ 4 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਫਲੈਟ ਦਾ ਇੰਟੀਰੀਅਰ ਕਰਵਾਉਣ ਲਈ ਦੋ ਵਿਅਕਤੀਆਂ ਨੂੰ 4 ਲੱਖ ਰੁਪਏ ਦਿੱਤੇ ਸਨ। ਦੋਵੇਂ ਪੈਸੇ ਲੈ ਕੇ ਵਾਪਸ ਨਹੀਂ ਆਏ।
ਥਾਣਾ ਮਾਡਲ ਟਾਊਨ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਵਾੜੀ ਸ਼ਹਿਰ ਦੇ ਬੀਐਮਜੀ ਸਿਟੀ ਦੀ ਰਹਿਣ ਵਾਲੀ ਪੁਸ਼ਪਲਤਾ ਗੌਤਮ ਨੇ ਦੱਸਿਆ ਕਿ ਉਸ ਨੇ ਆਪਣੇ ਫਲੈਟ ਵਿੱਚ ਇੰਟੀਰੀਅਰ ਦਾ ਕੰਮ ਕਰਵਾਉਣਾ ਸੀ । ਇਸ ਦੇ ਲਈ ਉਸ ਨੇ ਅਭਿਸ਼ੇਕ ਗੁਪਤਾ ਅਤੇ ਦੇਵਾਂਸ਼ ਦੇਵ ਨਾਲ ਸੰਪਰਕ ਕੀਤਾ। ਦੋਵੇਂ ਫਲੈਟ ‘ਤੇ ਪਹੁੰਚੇ ਅਤੇ ਫਿਰ ਉਸ ਨੂੰ ਕੁਝ ਡਿਜ਼ਾਈਨ ਦਿਖਾਏ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਅਭਿਸ਼ੇਕ ਅਤੇ ਦੇਵਾਂਸ਼ ਨੇ ਪੁਸ਼ਪਲਤਾ ਤੋਂ ਇਹ ਕਹਿ ਕੇ 4 ਲੱਖ ਰੁਪਏ ਐਡਵਾਂਸ ਲੈ ਲਏ ਕਿ ਉਹ ਦਿੱਲੀ ਤੋਂ ਸਾਮਾਨ ਲੈ ਕੇ ਆਵੇਗਾ। ਪੈਸੇ ਲੈ ਕੇ ਦੋਵੇਂ ਉਥੋਂ ਚਲੇ ਗਏ ਪਰ ਉਸ ਤੋਂ ਬਾਅਦ ਦੁਬਾਰਾ ਫਲੈਟ ‘ਚ ਕੰਮ ਕਰਨ ਨਹੀਂ ਆਏ। ਪੁਸ਼ਪਲਤਾ ਨੇ ਦੋਵਾਂ ਨੂੰ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਪੁਸ਼ਪਲਤਾ ਨੇ ਮਾਡਲ ਟਾਊਨ ਥਾਣੇ ‘ਚ ਸ਼ਿਕਾਇਤ ਦਿੱਤੀ। ਪੁਲਿਸ ਨੇ ਦੋਵਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।