Gatka has been : ਗੱਤਕਾ ਇੱਕ ਪ੍ਰੰਪਰਾਗਤ ਦੱਖਣੀ ਏਸ਼ੀਆਈ ਲੜਾਈ-ਸਿਖਲਾਈ ਦਾ ਰੂਪ ਹੈ, ਜਿਸ ਵਿੱਚ ਲੱਕੜੀ ਦੀਆਂ ਸਲਾਈਕਾਂ ਨੂੰ ਤਲਵਾਰਾਂ ਨੂੰ ਮੁਦਰਾ ਮੈਚਾਂ ਵਿੱਚ ਮਿਲਾਉਣ ਲਈ ਵਰਤਿਆ ਜਾਂਦਾ ਹੈ। ਖੇਡ ਮੰਤਰਾਲੇ ਵੱਲੋਂ ਚਾਰ ਦੇਸੀ ਖੇਡਾਂ ਨੂੰ ਖੇਲੋ ਇੰਡੀਆ ਯੂਥ ਗੇਮਜ਼ ‘ਚ ਸ਼ਾਮਲ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਇਹ ਚਾਰ ਖੇਡਾਂ ਗਤਕਾ, ਕਲਾਰੀਪਾਟੂ, ਥਾਂਗਤਾ ਤੇ ਮਾਲਖੰਭ ਹਨ। ਇਹ ਖੇਡਾਂ ਹਰਿਆਣਾ ‘ਚ ਅਗਲੇ ਸਾਲ ਹੋਣਗੀਆਂ। ਇਨ੍ਹਾਂ ਖੇਡਾਂ ਨੂੰ ਯੂਥ ਗੇਮਜ਼ ‘ਚ ਸ਼ਾਮਲ ਕਰਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ।
ਕਿਰਨ ਰਿਜਿਜੂ ਕੇਂਦਰੀ ਖੇਡ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ‘ਚ ਦੇਸੀ ਖੇਡਾਂ ਦਾ ਕਾਫੀ ਮਹੱਤਵ ਹੈ ਤੇ ਇਨ੍ਹਾਂ ਨੂੰ ਹੋਰ ਲੋਕਪ੍ਰਿਯ ਬਣਾਉਣ ਲਈ ਹੀ ਇਨ੍ਹਾਂ ਦੇਸੀ ਖੇਡਾਂ ਨੂੰ ਕੌਮੀ ਖੇਡਾਂ ‘ਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਖੇਡਾਂ ਰਾਹੀਂ ਨੌਜਵਾਨ ਆਪਣੀ ਪਛਾਣ ਬਣਾ ਸਕਣ ਤੇ ਭਾਰਤ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਖੇਡਾਂ ਬਹੁਤ ਹਰਮਨ ਪਿਆਰੀਆਂ ਹਨ ਅਤੇ ਇਨ੍ਹਾਂ ਨੂੰ ਦੇਸ਼ ਭਰ ਵਿੱਚ ਸਟਾਰ ਸਪੋਰਟਸ ਵਲੋਂ ਪ੍ਰਸਾਰਿਤ ਕੀਤਾ ਜਾਵੇਗਾ, ਇਸ ਲਈ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਇਹ ਖੇਡਾਂ ਸਮੇਤ ਯੋਗਸਾਨਾ ਦੇ ਨਾਲ ਨਾਲ 2021 ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਖੇਡ ਪ੍ਰੇਮੀਆਂ ਦੇ ਨਾਲ ਨਾਲ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਵੱਲ ਅਕਰਸ਼ਿਤ ਕਰਨਗੀਆਂ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਅਸੀਂ ਖੇਲੋ ਗੇਮਜ਼ ਵਿੱਚ ਦੇਸ਼ ਦੀਆਂ ਹੋਰ ਵਿਰਾਸਤੀ ਖੇਡਾਂ ਨੂੰ ਸ਼ਾਮਿਲ ਕਰਵਾਉਣ ਦੇ ਯੋਗ ਹੋ ਜਾਵਾਂਗੇ।
ਸ. ਹਰਜੀਤ ਸਿੰਘ ਗਰੇਵਾਲ ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਨ ਦਾ ਕਹਿਣਾ ਹੈ ਕਿ ਗੱਤਕਾ ਦੇ ਕੌਮੀ ਖੇਡਾਂ ‘ਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਤੇ ਅਜਿਹਾ ਹੋਣ ਨਾਲ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਨੌਜਵਾਨ ਜੋ ਕਿ ਆਪਣੀ ਇਸ ਰਵਾਇਤੀ ਖੇਡ ਨੂੰ ਭੁੱਲਦੇ ਜਾ ਰਹੇ ਹਨ, ਵੱਲ ਉਨ੍ਹਾਂ ਦਾ ਧਿਆਨ ਆਕਰਸ਼ਿਤ ਹੋਵੇਗਾ। ਗਰੇਵਾਲ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਆਪਣਾ ਹੀ ਮਹੱਤਵ ਹੈ। ਇਸ ਨਾਲ ਇਕ ਤਾਂ ਸਰੀਰ ਚੁਸਤ-ਫਰੁਸਤ ਰਹਿੰਦਾ ਹੈ ਤੇ ਦੂਜੇ ਪਾਸੇ ਦਿਮਾਗ ਵੀ ਫ੍ਰੈਸ਼ ਰਹਿੰਦਾ ਹੈ।