Gatka’s association with : ਗਤਕਾ (ਮਾਰਸ਼ਲ ਆਰਟ) ਦੀ ਸ਼ੁਰੂਆਤ ਸਵੈ-ਰੱਖਿਆ ਲਈ ਕੀਤੀ ਗਈ ਸੀ। ਜਿਥੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ‘ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ’ ਦੇ ਉਪਦੇਸ਼ ਨਾਲ ਸੰਗਤਾਂ ਨੂੰ ਧਰਮ ਦੀ ਪਰਿਭਾਸ਼ਾ ਸਮਝਾਈ, ਉਥੇ ਧਰਮ ਦੇ ਨਾਲ-ਨਾਲ ਸਵੈ-ਰੱਖਿਆ ਅਤੇ ਹੋਰਨਾਂ ਦੀ ਰੱਖਿਆ ਲਈ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਕਤੀ ਅਤੇ ਅਧਿਆਤਮਕਤਾ ਦੇ ਵਜੋਂ ਪ੍ਰਤੀਕ ਮੀਰੀ-ਪੀਰੀ ਦੋ ਤਲਵਾਰਾਂ ਧਾਰਨ ਕੀਤੀਆਂ। ਉਨ੍ਹਾਂ ਜਬਰ ਨਾਲ ਲੜਨ ਲਈ ਗਤਕਾ ਸਿੱਖਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਗਤਕਾ ਸਿਖਾਉਣ ਦੀ ਸ਼ੁਰੂਆਤ ਬਾਬਾ ਬੁੱਢਾ ਸਾਹਿਬ ਵੱਲੋਂ ਕੀਤੀ ਗਈ। ਗੁਰੂ ਨਾਨਕ ਦੇਵ ਜੀ ਤੋਂ ਗੁਰੂ ਹਰਿਗੋਬਿੰਦ ਸਾਹਿਬ ਤੱਕ ਦਾ ਸਮਾਂ ਵੇਖਣ ਵਾਲੇ ਬਾਬਾ ਬੁੱਢਾ ਜੀ ਤੋਂ ਗਤਕੇ ਦੀ ਸਿਖਲਾਈ ਹਾਸਲ ਕਰਨ ਵਾਲਿਆਂ ਨੂੰ ਬੁੱਢਾ ਦਲ ਜਾਂ ਅਕਾਲੀ ਸੈਨਾ ਕਿਹਾ ਜਾਂਦਾ ਸੀ।
ਗੱਤਕਾ ਸਿੱਖਾਂ ਦੀ ਜੰਗੀ ਕਲਾ ਹੈ ਜਿਸ ਵਿੱਚ ਜੰਗਬੰਦੀ ਤੇ ਦੁਸ਼ਮਨਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ। ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ। ਨਿਹੰਗ ਸਿੰਘ ਇਸ ਕਲਾ ਦੇ ਮਾਹਿਰ ਹੁੰਦੇ ਹਨ। ਅਣਗਿਣਤ ਕਲਾਵਾਂ ਵਿੱਚੋਂ ਇੱਕ ਕਲਾ ਹੈ ਸ਼ਸਤਰ ਕਲਾ। ਇਨ੍ਹਾਂ ਸ਼ੈਲੀਆਂ ਵਿੱਚੋਂ ਹੀ ਇੱਕ ਸ਼ੈਲੀ ਹੈ ਗੱਤਕਾ ਜੋ ਵਧੇਰੇ ਕਰਕੇ ਪੰਜਾਬ ਅਤੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਪ੍ਰਚੱਲਿਤ ਹੈ। ਪੰਜਾਬ ਭਾਸ਼ਾ ਦੇ ਸ਼ਬਤ ਗਤਕਾ ਦਾ ਅਰਥ ਲੱਕੜ ਦੀਆਂ ਸੋਟੀਆਂ ਹਨ। ਗਤਕੇ ਦਾ ਸ਼ੁਰੂਆਤੀ ਅਭਿਆਸ ਸੋਟੀਆਂ ਨਾਲ ਹੀ ਕੀਤਾ ਜਾਂਦਾ ਹੈ। ਗਤਕਾ ਸਿੱਖਾਂ ਦੇ ਧਾਰਮਿਕ ਸਮਾਗਮਾਂ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਪਹਿਲਾਂ ਪਹਿਲ ਇਸ ਦੀ ਸਿਖਲਾਈ ਗੁਰਦੁਆਰਿਆਂ ‘ਚ ਹੀ ਦਿੱਤੀ ਜਾਂਦੀ ਸੀ। ਹੁਣ ਇਹ ਮੁਕੰਮਲ ਵਿਰਾਸਤੀ ਖੇਡ ਵਜੋਂ ਵਿਕਸਿਤ ਹੋਣਾ ਸ਼ੁਰੂ ਹੋ ਗਿਆ ਹੈ।
ਪੰਜਾਬ ਦੀ ਵਿਰਾਸਤੀ ਖੇਡ ਗਤਕਾ ਨੂੰ ‘ਖੇਲੋ ਇੰਡੀਆ 2021’ ਦੀਆਂ ਖੇਡਾਂ ‘ਚ ਹੁਣੇ ਜਿਹੇ ਸ਼ਾਮਲ ਕੀਤਾ ਗਿਆ ਹੈ। ਗਤਕਾ ਸਿੱਖਣ ਲਈ ਸਭ ਤੋਂ ਪਹਿਲਾਂ ਸੋਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਬਾਅਦ ‘ਚ ਕ੍ਰਿਪਾਨ ਦੀ ਵਰਤੋਂ ਕੀਤੀ ਜਾਂਦੀ ਹੈ। ਗਤਕਾ ਦੇ ਹੋਰ ਸ਼ਸਤਰਾਂ ‘ਚ ਖੰਡਾ, ਤੀਰ ਕਮਾਨ ਤੇ ਚੱਕਰ ਆਦਿ ਹਨ।