GNDU exams scheduled : GNDU ਵੱਲੋਂ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਅਤੇ ਕਾਲਜ ਟੀਚਰਜ਼ ਆਰਗੇਨਾਈਜੇਸ਼ਨ (PFUCTO) ਵੱਲੋਂ ਮਿਤੀ 4.3.2021 ਨੂੰ ਸਮੂਹਿਕ ਕੈਜੂਅਲ ਲੀਵ ਤੇ ਯੂਨੀਵਰਸਿਟੀ ਦਾ ਬਾਈਕਾਟ ਕਰਨ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਤਿਸਰ ਵੱਲੋਂ ਮਿਤੀ 4 ਮਾਰਚ ਨੂੰ ਹੋਣ ਵਾਲੀਆਂ ਥਿਊਰੀ ਪ੍ਰੀਖਿਆਵਾਂ (ਸਮੇਤ ਅੰਡਰ ਕ੍ਰੈਡਿਟ ਬੇਸਡ ਇਵੈਲੂਏਸ਼ਨ ਸਿਸਟਮ ਦੀਆਂ ਪ੍ਰੀਖਿਆਵਾਂ) ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਬਾਕੀ ਰਹਿੰਦੀਆਂ ਪ੍ਰੀਖਿਆਵਾਂ ਪਹਿਲਾਂ ਨਿਰਧਾਰਤ ਸ਼ੈਡਿਊਲ ਅਨੁਸਾਰ ਹੀ ਜਾਰੀ ਰਹਿਣਗੀਆਂ
ਕਾਲਜਾਂ ‘ਚ ਚੱਲ ਰਹੇ ਕੋਰਸਾਂ ਦੀਆਂ ਮਿਤੀ 4.3.2021 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ 5.4.2021 (ਸੋਮਵਾਰ) ਨੂੰ ਪਹਿਲਾਂ ਨਿਰਧਾਰਤ ਸਮੇਂ ਤੇ ਪ੍ਰੀਖਿਆ ਕੇਂਦਰਾਂ ਅਨੁਸਾਰ ਹੀ ਹੋਣਗੀਆਂ। ਅੰਡਰ ਕ੍ਰੈਡਿਟ ਬੇਸਡ ਇਵੈਲੂਏਸ਼ਨ ਸਿਸਟਮ ਦੀਆਂ ਪ੍ਰੀਖਿਆਵਾਂ ਲਈ ਨਵੀਂ ਮਿਤੀ ਮੁਖੀ, ਵਿਭਾਗਾਂ ਵੱਲੋਂ ਤਜਵੀਜ਼ ਕੀਤੀ ਜਾਵੇਗੀ। ਸਮੂਹ ਸਬੰਧਤ ਪ੍ਰੀਖਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰੀਖਿਆਵਾਂ ਦੀ ਨਵੀਂ ਮਿਤੀ ਸਬੰਧੀ ਕੇਂਦਰ ਨਿਗਰਾਨ, ਮੁਖੀ ਵਿਭਾਗ, ਪ੍ਰਿੰਸੀਪਲ ਨਾਲ ਸੰਪਰਕ ਕੀਤਾ ਜਾਵੇ। ਇਹ ਸੂਚਨਾ ਯੂਨੀਵਰਸਿਟੀ ਦੀ ਵੈੱਬਸਾਈਟ gndu.ac.in-Examinationa-datesheet-Notification ‘ਤੇ ਉਪਲਬਧ ਹੋਵੇਗੀ। ਪ੍ਰੀਖਿਆ ਦਾ ਸਮਾਂ ਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ।