Gurdwara Bari Sangat : ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ 345ਵਾਂ ਸ਼ਹੀਦੀ ਗੁਰਪੁਰਬ ਹੈ। ਵੱਖ-ਵੱਖ ਧਾਰਮਿਕ ਥਾਵਾਂ ‘ਤੇ ਉਨ੍ਹਾਂ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ ਅਸੀਂ ਤੁਹਾਨੂੰ ਅਜਿਹੇ ਗੁਰਦੁਆਰੇ ਬਾਰੇ ਦੱਸਣਾ ਚਾਹੁੰਦੇ ਹਾਂ ਜਿਥੇ ਗੁਰੂ ਜੀ ਨੇ 7 ਮਹੀਨੇ 13 ਦਿਨ ਤੱਕ ਤਪੱਸਿਆ ਕੀਤੀ ਸੀ। ਇਹ ਗੁਰਦੁਆਰਾ ਵਾਰਾਣਸੀ ‘ਚ ਹੈ। ਗੁਰਦੁਆਰਾ ਬੜੀ ਸੰਗਤ ਨੀਚੀਬਾਗ ਖੁਦ ‘ਚ ਸਿੱਖ ਇਤਿਹਾਸ ਦਾ ਬੇਸ਼ਕੀਮਤੀ ਦਸਤਾਵੇਜ਼ ਸਮੇਟੇ ਹੋਇਆ ਹੈ। ਇਸ ਪੁਰਾਣੇ ਗੁਰਦੁਆਰੇ ਦਾ ਵਰਤਮਾਨ ਜਿੰਨਾ ਸੁੰਦਰ ਹੈ ਇਸ ਦੀ ਉਸਾਰੀ ਦੀ ਕਹਾਣੀ ਵੀ ਓਨੀ ਹੀ ਰੌਚਕ ਹੈ।
ਇਸ ਗੁਰਦੁਆਰੇ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਪਨ ਦੀਆਂ ਯਾਦਾਂ ਵੀ ਜੁੜੀਆਂ ਹੋਈਆਂ ਹਨ। 9ਵੇਂ ਗੁਰੂ ਤੇਗ ਬਹਾਦਰ ਸਿੰਘ, ਉਨ੍ਹਾਂ ਦੇ ਪਿਤਾ, ਇਸ ਅਸਥਾਨ ‘ਤੇ ਰਹੇ ਅਤੇ ਸੱਤ ਮਹੀਨੇ 13 ਦਿਨ ਤਪੱਸਿਆ ਕੀਤੀ। ਬਾਅਦ ਵਿਚ ਇਸ ਅਸਥਾਨ ‘ਤੇ ਗੁਰਦੁਆਰਾ ਬੜੀ ਸੰਗਤ ਨੀਚੀਬਾਗ ਦਾ ਨਿਰਮਾਣ ਕਰਵਾਇਆ ਗਿਆ। ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਅਨੁਸਾਰ ਗੁਰੂ ਤੇਗ ਬਹਾਦਰ ਜੀ 11 ਨਵੰਬਰ 1675 ਈ: ਨੂੰ ਚਾਂਦਨੀ ਚੌਕ, ਸ਼ੀਸ਼ਗੰਜ-ਦਿੱਲੀ ਵਿਖੇ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ ਸਨ।
ਸਿੱਖ ਦਸਤਾਵੇਜ਼ਾਂ ਅਨੁਸਾਰ, 1600 ਈ: ‘ਚ ਗੁਰੂ ਤੇਗ ਬਹਾਦਰ ਸਾਹਿਬ ਨੇ ਨੀਚੀਬਾਗ ਖੇਤਰ ਦੇ ਵਸਨੀਕ ਭਾਈ ਕਲਿਆਣ ਜੀ ਦੇ ਘਰ ਸੱਤ ਮਹੀਨੇ ਅਤੇ 13 ਦਿਨਾਂ ਲਈ ਤਪੱਸਿਆ ਕੀਤੀ। ਜਦੋਂ ਉਹ ਆਪਣੀ ਅਗਲੀ ਯਾਤਰਾ ਲਈ ਰਵਾਨਾ ਹੋਏ ਤਾਂ ਸ਼ਰਧਾਲੂ ਉਨ੍ਹਾਂ ਤੋਂ ਵਿਛੜ ਜਾਣ ਦੇ ਦੁੱਖ ਵਿਚ ਰੋ ਪਏ। ਇਸ ‘ਤੇ ਗੁਰੂ ਜੀ ਨੇ ਆਪਣਾ ਚੋਲਾ ਅਤੇ ਖੜਾਵੇਂ ਦਿੰਦੇ ਹੋਏ ਕਿਹਾ ਕਿ ਜਦੋਂ ਮੇਰੀ ਯਾਦ ਆਵੇ ਤਾਂ ਇਸ ਨੂੰ ਦੇਖ ਲੈਣਾ। ਮੇਰਾ ਦਰਸ਼ਨ ਹੋਵੇਗਾ। ਇਸੇ ਤਪੋਸਥਾਨ ‘ਤੇ ਮੌਜੂਦਾ ਗੁਰੂਦਵਾਰਾ ਭਵਨ ਮੌਜੂਦ ਹੈ। । ਗੁਰਦੁਆਰਾ ਨੀਚੀਬਾਗ ਦੇ ਮੁੱਖ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚੋਲਾ (ਕਪੜੇ) ਅਤੇ ਖੜਾਵਾਂ ਦੇ ਨਾਲ ਨਾਲ ਉਨ੍ਹਾਂ ਦੇ ਪੁੱਤਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੀਆਂ ਜੁੱਤੀਆਂ ਵੀ ਇਥੇ ਸੁਰੱਖਿਅਤ ਹਨ। ਉਨ੍ਹਾਂ ਦੀ ਪੂਜਾ ਕਰਨ ਦੇ ਨਾਲ-ਨਾਲ ਲੋਕ ਉਨ੍ਹਾਂ ਦੇ ਅੱਗੇ ਸਿਰ ਵੀ ਝੁਕਾਉਂਦੇ ਹਨ।