Gurpreet Ghughi also : ਨਵੀਂ ਦਿੱਲੀ : ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਸਮਰਥਨ ਲਈ ਪਹੁੰਚ ਗਏ ਹਨ। ਉਨ੍ਹਾਂ ਕਿਹਾ, ‘ਇਹ ਲੜਾਈ’ ਜ਼ਮੀਰ ਦੀ ਹੈ। ਕਿਸਾਨਾਂ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ, ਇਸ ਲਈ ਕੇਂਦਰ ਨੂੰ ਵੀ ਇਸ ਨੂੰ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿਸਾਨੀ ਅੰਦੋਲਨ ਹੁਣ ਜਨ ਅੰਦੋਲਨ ਬਣ ਗਿਆ ਹੈ। ਜੇਕਰ ਕਿਸੇ ਨੇ ਨੈਸ਼ਨਲ ਇੰਟੀਗ੍ਰਿਟੀ ਦੇਖਣੀ ਹੈ ਤਾਂ ਉਸ ਦੀ ਮਿਸਾਲ ਸਿੰਘੂ ਬਾਰਡਰ ‘ਤੇ ਦੇਖਣ ਨੂੰ ਮਿਲਦੀ ਹੈ ਜਿਥੇ ਬਿਨਾਂ ਕਿਸੇ ਜਾਤ-ਪਾਤ, ਧਰਮ, ਨਸਲ ਦੇ ਭੇਦਭਾਵ ਤੋਂ ਲੋਕ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆ ਰਹੇ ਹਨ।
ਖੇਤੀ ਕਾਨੂੰਨਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਵੱਈਏ ਬਾਰੇ ਪੁੱਛੇ ਜਾਣ ‘ਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹ ਸਿਰਫ ‘ਮਨ ਕੀ ਬਾਤ’ ‘ਚ ਹੀ ਸਾਹਮਣੇ ਆਉਂਦੇ ਹਨ ਇਸ ਤੋਂ ਇਲਾਵਾ ਉਨ੍ਹਾਂ ਨੇ ਅੱਜ ਤੱਕ ਕੋਈ ਪ੍ਰੈੱਸ ਕਾਨਫਰੰਸ ਤੱਕ ਨਹੀਂ ਕੀਤੀ। ਘੁੱਗੀ ਦਾ ਕਹਿਣਾ ਹੈ ਕਿ ਮੋਦੀ ਨੂੰ ਇੱਕ ਵਾਰ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ। ਜੇ ਉਨ੍ਹਾਂ ਅਜਿਹਾ ਕੀਤਾ ਹੁੰਦਾ ਤਾਂ ਦਿੱਲੀ ਅਜਿਹੇ ਹਾਲਾਤ ਹੀ ਨਹੀਂ ਬਣਨੇ ਸਨ। ਗੁਰਪ੍ਰੀਤ ਘੁੱਗੀ ਦੀ ਪਤਨੀ ਨੇ ਕਿਹਾ ਕਿ ਇਸ ਕਿਸਾਨੀ ਅੰਦੋਲਨ ‘ਚ ਏਕਤਾ ਦੇਖਣ ਨੂੰ ਮਿਲੀ ਹੈ ਜਿਥੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਇਕੱਠੇ ਹੋਏ ਹਨ ਤੇ ਸਾਰਿਆਂ ਨੂੰ ਇੱਕ-ਦੂਜੇ ‘ਤੇ ਭਰੋਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਇਤਿਹਾਸ ਦੇ ਪੰਨ੍ਹਿਆਂ ‘ਚ ਲਿਖਿਆ ਜਾਣਾ ਹੈ।
ਇਸੇ ਤਰ੍ਹਾਂ ਦਾ ਜੋਸ਼ ਗੁਰਪ੍ਰੀਤ ਘੁੱਗੀ ਦੇ ਬੱਚਿਆਂ ‘ਚ ਵੀ ਦੇਖਣ ਨੂੰ ਮਿਲਿਆ ਜਿਨ੍ਹਾਂ ਦਾ ਕਹਿਣਾ ਸੀ ਕਿ ਬਜ਼ੁਰਗਾਂ ਨੂੰ ਦੇਖ ਕੇ ਉਨ੍ਹਾਂ ਦਾ ਜੋਸ਼ ਹੋਰ ਵੱਧ ਗਿਆ ਕਿਉਂਕਿ ਉਹ ਸਾਡੇ ਵਰਗੇ ਨੌਜਵਾਨਾਂ ਦੇ ਹੱਕਾਂ ਲਈ ਲੜ ਰਹੇ ਹਨ ਅਜਿਹੇ ‘ਚ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦਾ ਸਾਥ ਦੇਈਏ ਤੇ ਅੱਗੇ ਆਈਏ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਸਾਨੂੰ ਧਿਆਨ ਰੱਖਣਾ ਹੋਵੇਗਾ ਤਾਂ ਜੋ ਸਾਡੇ ਵਿਚਕਾਰ ਗਲਤ ਲੋਕ ਨਾ ਆ ਸਕਣ। ਸਾਡੇ ਸਾਰੇ ਜਵਾਨਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਜੇ ਸਰਕਾਰ ਗੱਲ ਕਰਨੀ ਚਾਹੁੰਦੀ ਹੈ ਤਾਂ ਅਸੀਂ ਇੱਕ ਕਮੇਟੀ ਕਾਇਮ ਕਰਾਂਗੇ ਅਤੇ ਅਗਲੇ ਫੈਸਲੇ ਲਵਾਂਗੇ। ਮੰਤਰੀਆਂ