Happiness changed in : ਪੰਜਾਬ ਦੇ ਕਪੂਰਥਲਾ ‘ਚ ਸੁਲਤਾਨਪੁਰ ਲੋਧੀ ਵਿਖੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਇੱਕ ਨੌਜਵਾਨ ਮਾਰਿਆ ਗਿਆ। ਪਤਨੀ ਚੂੜਾ ਪਾਕੇ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਪਰ ਪਤੀ ਦੀ ਮ੍ਰਿਤਕ ਦੇਹ ਨੂੰ ਵੇਖ ਉਹ ਦੇ ਹੋਸ਼ ਉਡ ਗਏ। ਇਕ ਪਲ ‘ਚ, ਜਸ਼ਨ ਦਾ ਮਾਹੌਲ ਸੋਗ ਵਿਚ ਬਦਲ ਗਿਆ। ਢਾਬੇ ‘ਤੇ ਖਾਣੇ ਨੂੰ ਲੈ ਕੇ ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਵਜੋਂ ਹੋਈ ਹੈ, ਜਿਸ ਦੀ ਸੋਮਵਾਰ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਸੀ ਅਤੇ ਘਰ ਵਿਚ ਪਾਰਟੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਮਹਿਮਾਨ ਆਉਣ ਵਾਲੇ ਸਨ।
ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਆਪਣੇ ਭਰਾ ਅਤੇ ਦੋਸਤ ਨਾਲ ਢਾਬੇ ‘ਤੇ ਖਾਣਾ ਖਾਣ ਗਿਆ ਸੀ। ਉਥੇ ਹਰਪ੍ਰੀਤ ਨਾਮ ਦਾ ਇਕ ਨੌਜਵਾਨ ਆਪਣੇ ਭਰਾ ਅਤੇ ਭਰਜਾਈ ਨਾਲ ਰਾਤ ਦਾ ਖਾਣਾ ਖਾ ਰਿਹਾ ਸੀ। ਉਨ੍ਹਾਂ ਵਿਚਕਾਰ ਮਾਮੂਲੀ ਝਗੜਾ ਹੋਇਆ ਸੀ। ਹਰਪ੍ਰੀਤ ਸ਼ਰਾਬ ‘ਚ ਧੁੱਤ ਸੀ, ਪਰ ਗੁੱਸੇ ‘ਚ ਆ ਕੇ ਉਸ ਨੇ ਆਪਣੀ ਕ੍ਰਿਪਾਣ ਕੱਢ ਲਈ। ਹਰਪ੍ਰੀਤ ਅਤੇ ਉਸਦੇ ਸਾਥੀ ਪਹਿਲਾਂ ਰਵਿੰਦਰ ਅਤੇ ਉਸਦੇ ਸਾਥੀ ਨਾਲ ਮਾਰਕੁੱਟ ਕੀਤੀ ਤੇ ਫਿਰ ਰਵਿੰਦਰ ‘ਤੇ ਕ੍ਰਿਪਾਨ ਨਾਲ ਹਮਲਾ ਕੀਤਾ। ਹਮਲੇ ਵਿਚ ਜ਼ਖਮੀ ਰਵਿੰਦਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲਿਸ ਨੇ ਰਵਿੰਦਰ ਦੇ ਭਰਾ ਅਮਨਦੀਪ ਦੀ ਸ਼ਿਕਾਇਤ ‘ਤੇ 2 ਭਰਾਵਾਂ ਅਤੇ ਉਸ ਦੇ ਸਾਲੇ ਸਮੇਤ 3 ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਇੱਕ ਕਾਰ ਬਰਾਮਦ ਕੀਤੀ ਹੈ, ਜਦੋਂ ਕਿ ਤਿੰਨੋਂ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਕਾਰ ‘ਤੇ ਖੂਨ ਦੇ ਦਾਗ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਨੇ ਰਵਿੰਦਰ ਅਤੇ ਉਸ ਦੇ ਸਾਥੀਆਂ ‘ਤੇ ਵੀ ਕਾਰ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਸੀ।