Haryana farmer dies : ਹਰਿਆਣਾ ਦੇ ਰੋਹਤਕ ਜਿਲ੍ਹੇ ਦਾ ਇੱਕ 28 ਸਾਲਾ ਕਿਸਾਨ, ਜੋ ਕਿ ਟਿਕਰੀ ਸਰਹੱਦ ‘ਤੇ ਸਵੈ-ਸੇਵੀ ਸੇਵਾਵਾਂ ਪ੍ਰਦਾਨ ਕਰ ਰਿਹਾ ਸੀ, ਦੇ ਸਿਰ ‘ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ, ਜਦੋਂ ਉਹ ਮੰਗਲਵਾਰ ਨੂੰ ਇਕ ਟਰੈਕਟਰ-ਟਰਾਲੀ ਤੋਂ ਡਿੱਗ ਗਿਆ। ਦੀਪਕ ਨੂੰ ਪੀਜੀਆਈਐਮਐਸ, ਰੋਹਤਕ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸੋਮਵਾਰ ਨੂੰ ਝੱਜਰ ਜ਼ਿਲ੍ਹੇ ਦੇ ਅਸੋਡਾ ਥਾਣੇ ਦੇ ਐਸਐਚਓ ਕੁਲਦੀਪ ਸਿੰਘ ਨੇ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ 5 ਫਰਵਰੀ ਨੂੰ ਬਹਾਦਰਗੜ੍ਹ ਬਾਈਪਾਸ ਰੋਡ ’ਤੇ ਵਾਪਰਿਆ ਸੀ।
ਅਧਿਕਾਰੀ ਨੇ ਦੱਸਿਆ ਕਿ “ਦੀਪਕ ਟਰੈਕਟਰ-ਟਰਾਲੀ ਵਿੱਚ ਬੈਠਾ ਸੀ ਅਤੇ ਰਾਸ਼ਨ ਵੰਡ ਰਿਹਾ ਸੀ (ਟਿੱਕਰੀ ਵਿਖੇ ਵਿਰੋਧ ਵਿੱਚ ਬੈਠੇ ਕਿਸਾਨਾਂ ਨੂੰ)। ਉਹ ਹੇਠਾਂ ਡਿੱਗ ਪਿਆ ਅਤੇ ਉਸ ਦੇ ਸਿਰ ‘ਤੇ ਸੱਟਾਂ ਲੱਗੀਆਂ। ਪੀਜੀਆਈਐਮਐਸ ਰੋਹਤਕ ਵਿਖੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਨਵੰਬਰ ਦੇ ਅਖੀਰ ਤੋਂ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਹਰਿਆਣੇ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੀ ਦਿੱਲੀ ਦੀ ਸਰਹੱਦ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੰਦੋਲਨਕਾਰੀਆਂ ਦੀ ਸਿਰਫ ਇੱਕੋ ਹੀ ਮੰਗ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਮੁਜ਼ਾਹਰਾਕਾਰੀ ਕਿਸਾਨਾਂ ਨੇ ਖਦਸ਼ਾ ਜਤਾਇਆ ਹੈ ਕਿ ਇਹ ਕਾਨੂੰਨ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਖਤਮ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਵੱਡੀਆਂ ਕਾਰਪੋਰੇਸ਼ਨਾਂ ਦੇ ਰਹਿਮ ‘ਤੇ ਛੱਡ ਦੇਣਗੇ। ਦੂਜੇ ਪਾਸੇ ਕੇਂਦਰ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਕਿਸਾਨਾਂ ਲਈ ਬਿਹਤਰ ਮੌਕਾ ਲੈ ਕੇ ਆਉਣਗੇ ਅਤੇ ਖੇਤੀਬਾੜੀ ਵਿੱਚ ਨਵੀਂ ਤਕਨੀਕਾਂ ਪੇਸ਼ ਕਰਨਗੇ।
ਕਿਸਾਨੀ ਅੰਦੋਲਨ ਹੁਣ ਜਨ ਅੰਦੋਲਨ ਬਣਦਾ ਜਾ ਰਿਹਾ ਹੈ। ਨਾ ਸਿਰਫ ਦੇਸ਼ਾਂ ਤੋਂ ਸਗੋਂ ਵਿਦੇਸ਼ਾਂ ਤੋਂ ਵੀ ਕਿਸਾਨਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਕਾਰਨ ਅੰਦੋਲਨ ਥੋੜ੍ਹਾ ਕਮਜ਼ੋਰ ਹੋ ਗਿਆ ਸੀ ਪਰ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਅਪੀਲ ਕਰਨ ‘ਤੇ ਅੰਦੋਲਨ ਨੂੰ ਇੱਕ ਵਾਰ ਫਿਰ ਤੋਂ ਬਲ ਮਿਲਿਆ ਤੇ ਹੁਣ ਫਿਰ ਤੋਂ ਟਿਕਰੀ ਤੇ ਸਿੰਘੂ ਬਾਰਡਰ ‘ਤੇ ਵੱਡੀ ਗਿਣਤੀ ‘ਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਘਰ ਵਾਪਸੀ ਨਹੀਂ ਹੋਵੇਗੀ।