Haryana petrol pump : ਜੀਂਦ : ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਦਿੱਲੀ ‘ਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਵਾਸੀਆਂ ਤੋਂ ਪੂਰੀ ਮਦਦ ਮਿਲਣੀ ਸ਼ੁਰੂ ਹੋ ਗਈ ਹੈ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵਿਧਾਨ ਸਭਾ ਖੇਤਰ ਉਚਾਣਾ ਦੇ ਇੱਕ ਪੈਟਰੋਲ ਪੰਪ ਮਾਲਕ ਨੇ ਦਿੱਲੀ ਧਰਨੇ ‘ਤੇ ਜਾ ਰਹੇ ਕਿਸਾਨਾਂ ਦੇ ਟਰੈਕਟਰਾਂ ‘ਚ ਮੁਫਤ ‘ਚ ਡੀਜ਼ਲ ਪਾਉਣ ਦਾ ਐਲਾਨ ਕੀਤਾ ਹੈ। ਪੰਪ ਦੇ ਮਾਲਕ ਮਹਿਪਾਲ ਲੋਹਾਨ ਨੇ ਕਿਹਾ ਕਿ ਮੈਂ ਇੱਕ ਕਿਸਾਨ ਦਾ ਬੇਟਾ ਹਾਂ। ਇਸ ਲਈ ਆਪਣਾ ਫਰਜ਼ ਅਦਾ ਕਰ ਰਿਹਾ ਹਾਂ।
ਹਰਿਆਣਾ ਦੇ ਜੀਂਦ ਜਿਲ੍ਹੇ ‘ਚ ਉਚਾਣਾ ਵਿਧਾਨ ਸਭਾ ਸੀਟ ਤੋਂ ਰਾਜ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਨਾ ਵਿਧਾਇਕ ਚੁਣੇ ਗਏ ਹਨ। ਪਹਿਲਾਂ ਇਸ ਖੇਤਰ ਤੋਂ ਕਾਫੀ ਲੋਕ ਕਿਸਾਨੀ ਸੰਘਰਸ਼ ਲਈ ਅੱਗੇ ਆਏ ਹਨ ਅਤੇ ਹੁਣ ਪੈਟਰੋਲ ਪੰਪ ਮਾਲਕ ਵੀ ਮਦਦ ਲਈ ਅੱਗੇ ਆ ਗਏ ਹਨ। ਪੰਪ ਦੇ ਮਾਲਕ ਨੇ ਕਿਹਾ ਕਿ ਜਦੋਂ ਤੱਕ ਦਿੱਲੀ ਦੀਆਂ ਸਰਹੱਦਾਂ ‘ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਕਰਦੇ ਰਹਿਣਗੇ ਉਦੋਂ ਤੱਕ ਇਥੋਂ ਜਾਣ ਵਾਲੇ ਟਰੈਕਟਰ ਨੂੰ ਮੁਫਤ ‘ਚ ਤੇਲ ਮਿਲਦਾ ਰਹੇਗਾ।
ਉਨ੍ਹਾਂ ਦੱਸਿਆ ਕਿ ਮੈਂ ਖੁਦ ਕਿਸਾਨ ਦਾ ਬੇਟਾ ਹਾਂ। ਇਸ ਲਈ ਕਿਸਾਨਾਂ ਦੀ ਮਦਦ ਲਈ ਆਪਣਾ ਫਰਜ਼ ਨਿਭਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅੱਜ 10 ਟਰੈਕਟਰਾਂ ‘ਚ ਤੇਲ ਪਾ ਕੇ ਉਨ੍ਹਾਂ ਨੂੰ ਦਿੱਲੀ ਰਵਾਨਾ ਕੀਤਾ ਹੈ ਅਤੇ ਅੱਗੇ ਵੀ ਮਦਦ ਜਾਰੀ ਰਹੇਗੀ। ਜੀਂਦ ਦੇ ਉਚਾਣਾ ਤੋਂਹੀ ਬੁੱਧਵਾਰ ਨੂੰ ਖਾਪ ਵੀ ਦਿੱਲੀ ਲਈ ਰਵਾਨਾ ਹੋ ਚੁੱਕੀ ਹੈ। ਹੁਣ ਖਾਪ, ਪੇਂਡੂ ਤੇ ਸਮਾਜਿਕ ਸੰਸਥਾਵਾਂ ਕਿਸਾਨ ਅੰਦੋਲਨ ਦਾ ਸਹਿਯੋਗ ਕਰਨ ਲਈ ਅੱਗੇ ਆ ਰਹੇ ਹਨ। ਨਾਲ ਹੀ ਹਿਸਾਰ ਜਿਲ੍ਹੇ ਦੇ ਹਾਂਸੀ ਹਲਕੇ ਤੋਂ ਕਿਸਾਨਾਂ ਦੇ ਸਮਰਥਨ ‘ਚ ਰਾਘੋ ਖਾਪ ਦੇ ਪ੍ਰਤੀਨਿਧੀਆਂ ਨੇ ਜਾਟ ਧਰਮਸ਼ਾਲਾ ‘ਚ ਮੀਟਿੰਗ ਦਾ ਆਯੋਜਨ ਕੀਤਾ। ਖਾਪ ਨੇਤਾਵਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਹਰ ਸੰਭਵ ਮਦਦ ਕਰਨ ਦੀ ਗੱਲ ਕਹੀ। ਖਾਪ ਨੇਤਾਵਾਂ ਨੇ ਕਿਹਾ ਕਿ ਜਿਸ ਦਿਨ ਜੇ. ਜੇ. ਪੀ. ਨੇ ਆਪਣੀ ਮੂਲ ਵਿਚਾਰਧਾਰਾ ਨੂੰ ਛੱਡ ਕੇ ਭਾਜਪਾ ਦਾ ਦਾਮਨ ਥਾਮਿਆ ਸੀ ਉਸੇ ਦਿਨ ਤੋਂ ਪਾਰਟੀ ਦੇ ਉਲਟੇ ਗੀਅਰ ਲੱਗਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਨੇ ਜੇ. ਜੇ. ਪੀ. ਨੂੰ ਪ੍ਰਾਈਵੇਟ ਕੰਪਨੀ ਦੀ ਤਰ੍ਹਾਂ ਕੰਮ ਕਰਨ ਵਾਲੀ ਪਾਰਟੀ ਦੱਸਿਆ ਤੇ ਕਿਹਾ ਕਿ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਕਿਸਾਨੀ ਸ਼ੰਘਰਸ਼ ‘ਚ ਸਿੰਘਾਂ ਨੇ ਝੁਲਾਇਆ ਨਿਸ਼ਾਨ ਸਾਹਿਬ, ਕੁਇੰਟਲਾਂ ‘ਚ ਵੰਡਿਆ ਬਦਾਮਾਂ ਦਾ ਪ੍ਰਸ਼ਾਦ !