He was selling : ਪੰਜਾਬ ਵਿਚ ਆਕਸੀਜਨ ਤੇ ਦਵਾਈਆਂ ਦੀ ਕਾਲਾਬਾਜ਼ਾਰੀ ਦੀਆਂ ਸ਼ਿਕਾਇਤਾਂ ਪਿਛਲੇ ਕਾਫੀ ਸਮੇਂ ਤੋਂ ਮਿਲ ਰਹੀਆਂ ਸਨ ਜਿਸ ਤਹਿਤ ਪੁਲਿਸ ਵੱਲੋਂ ਲਗਾਤਾਰ ਇਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਸੀ। ਇੱਕ ਟ੍ਰੇਡਰ ਨੂੰ ਆਕਸੀਜਨ ਸਿਲੰਡਰ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸਦੇ ਕਬਜ਼ੇ ਵਿਚੋਂ 23 ਆਕਸੀਜਨ ਸਿਲੰਡਰ ਬਰਾਮਦ ਕੀਤੇ ਹਨ। ਮੁਲਜ਼ਮ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। ਥਾਣਾ ਸੁਧਾਰ ਥਾਣੇ ਦੀ ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।
ਥਾਣਾ ਸੁਧਾਰ ਇੰਚਾਰਜ ਜਸਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਸੁਧਾਰ ਮਾਰਕੀਟ ਵਿੱਚ ਸਥਿਤ ਪੁਰਸ਼ੋਤਮ ਟ੍ਰੇਡਰਸ ਦੇ ਮਾਲਕ ਸੋਮ ਨਾਥ ਲੰਬੇ ਸਮੇਂ ਤੋਂ ਆਕਸੀਜਨ ਸਿਲੰਡਰਾਂ ਦੀ ਕਾਲੀ ਮਾਰਕੀਟਿੰਗ ਕਰ ਰਹੇ ਹਨ। ਛੋਟਾ ਸਿਲੰਡਰ 11 ਹਜ਼ਾਰ ਰੁਪਏ ਵਿਚ ਅਤੇ ਵੱਡਾ 15 ਹਜ਼ਾਰ ਰੁਪਏ ਵਿਚ ਦੇ ਰਹੇ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ਾਮ 5 ਵਜੇ ਦੇ ਕਰੀਬ ਛਾਪੇਮਾਰੀ ਕੀਤੀ। ਉਸ ਕੋਲੋਂ 23 ਸਿਲੰਡਰ ਬਰਾਮਦ ਹੋਏ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਿਛਲੇ ਕਈ ਦਿਨਾਂ ਤੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਇਹ ਪੁੱਛਿਆ ਜਾ ਰਿਹਾ ਹੈ ਕਿ ਜਿਨ੍ਹਾਂ ਕੋਲ ਆਕਸੀਜਨ ਸਿਲੰਡਰ ਹੈ ਉਹ ਤੁਰੰਤ ਜਮ੍ਹਾ ਕਰਵਾ ਦੇਣ। ਉਕਤ ਮੁਲਜ਼ਮ ਕਾਲੀ ਮਾਰਕੀਟਿੰਗ ਵਿੱਚ ਲੱਗਾ ਹੋਇਆ ਸੀ। ਮੁਲਜ਼ਮ ਸੋਮਨਾਥ ਖ਼ਿਲਾਫ਼ ਧਾਰਾਵਾਂ 120 ਬੀ, 420 ਅਤੇ 7ਈਸੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਸੋਮਨਾਥ ਖਾਲੀ ਸਿਲੰਡਰ ਵੀ ਵਾਪਸ ਨਹੀਂ ਲੈਂਦਾ ਸੀ, ਜੇ ਕੋਈ ਸਿਲੰਡਰ ਵਾਪਸ ਕਰਨ ਜਾਂਦਾ ਤਾਂ ਉਹ ਉਸ ਤੋਂ ਕਬਾੜ ਦੇ ਰੇਟ ਵਿਚ ਲੈ ਰਿਹਾ ਸੀ। ਪੁਲਿਸ ਮੁਲਜ਼ਮ ਤੋਂ ਹੋਰ ਟਿਕਾਣਿਆਂ ਜਿਵੇਂ ਮਕਾਨ, ਗੋਦਾਮ ਅਤੇ ਗੁਪਤ ਥਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਜਾ ਰਹੀ ਹੈ।