ਬੀ-7 ਚੌਕ ‘ਤੇ ਨਾਕੇ ‘ਤੇ ਇਕ ਕਰਬਾਈਨ ਡਿੱਗ ਪਈ ਅਤੇ ਇਕ ਗੋਲੀ ਚੱਲੀ ਜੋ ਹੈੱਡ ਕਾਂਸਟੇਬਲ ਦੀ ਲੱਤ ‘ਚ ਲੱਗੀ। ਗੰਭੀਰ ਰੂਪ ਵਿੱਚ ਜ਼ਖਮੀ ਹੈੱਡ ਕਾਂਸਟੇਬਲ ਨੂੰ ਸਾਥੀ ਕਰਮਚਾਰੀਆਂ ਵੱਲੋਂ ਸਰਕਾਰੀ ਗੱਡੀ ਵਿੱਚ ਡੀਐਮਸੀ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਡਾਕਟਰ ਜ਼ਖ਼ਮੀ ਸੁਰਿੰਦਰ ਸਿੰਘ ਦਾ ਇਲਾਜ ਕਰ ਰਹੇ ਹਨ। ਇਸ ਦੇ ਨਾਲ ਹੀ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀ ਦਾ ਹਾਲ-ਚਾਲ ਪੁੱਛਿਆ।
ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਚੌਕੀ ਬਸੰਤ ਐਵੀਨਿਊ ਵਿਖੇ ਤਾਇਨਾਤ ਹੈ। ਮੰਗਲਵਾਰ ਰਾਤ ਨੂੰ ਪੁਲਿਸ ਨੇ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸੁਰਿੰਦਰ ਨਾਕੇ ‘ਤੇ ਮੌਜੂਦ ਸੀ ਅਤੇ ਉਸ ਨੇ ਬੈਲਟ ਦੀ ਮਦਦ ਨਾਲ ਕਾਰਬਾਈਨ ਨੂੰ ਕਰਾਸ ਤਰੀਕੇ ਨਾਲ ਟੰਗ ਦਿੱਤਾ ਸੀ। ਇਸ ਦੌਰਾਨ ਅਚਾਨਕ ਬੈਲਟ ਦੀ ਕਲਿੱਪ ਟੁੱਟ ਗਈ ਅਤੇ ਕਾਰਬਾਈਨ ਜ਼ਮੀਨ ‘ਤੇ ਡਿੱਗ ਗਈ। ਜਿਸ ਕਾਰਨ ਚੱਲੀ ਗੋਲੀ ਸੁਰਿੰਦਰ ਦੀ ਲੱਤ ਵਿੱਚ ਗੋਡੇ ਦੇ ਨੇੜੇ ਜਾ ਲੱਗੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਸਾਥੀ ਮੁਲਾਜ਼ਮਾਂ ਨੇ ਖੂਨ ਨਾਲ ਲੱਥਪੱਥ ਸੁਰਿੰਦਰ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਉਨ੍ਹਾਂ ਦੀ ਹਾਲਤ ‘ਚ ਸੁਧਾਰ ਦੱਸਿਆ ਜਾ ਰਿਹਾ ਹੈ। ਐਸਐਚਓ ਸਦਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੋਲੀ ਅਚਾਨਕ ਚੱਲੀ ਸੀ ਪਰ ਸੁਰਿੰਦਰ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਗਿਆ। ਹੁਣ ਉਹ ਠੀਕ ਹੈ।