Historical Gurdwara Manji : ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਬਣਾਇਆ ਗਿਆ ਹੈ। ਗੁਰੂ ਜੀ ਮਾਲਵੇ ਦੀ ਯਾਤਰਾ ਦੌਰਾਨ ਬੈਹਰ ਸਾਹਿਬ ਧਮਤਾਨ ਸਾਹਿਬ ਤੋਂ ਹੁੰਦੇ ਹੋਏ ਭਾਈ ਮੱਲਾ ਤੇ ਸੰਗਤ ਨਾਲ 7 ਸੰਮਤ 1723 ਈ. ਨੂੰ ਇਸ ਸਥਾਨ ‘ਤੇ ਆਏ ਸਨ।
ਗੁਰੂ ਜੀ ਨੇ ਭਾਈ ਮੱਲੇ ਬਹਿਰ ਜਛ ਨੂੰ ਪੁੱਛਿਆ ਕਿ ਅਸੀਂ ਕੈਥਲ ਜਾਣਾ ਹੈ ਤੇ ਉਥੇ ਕੋਈ ਗੁਰੂ ਦਾ ਪ੍ਰੇਮੀ ਹੈ ਤਾਂ ਮੱਲੇ ਨੇ ਕੈਥਲ ਵਿਚ ਦੋ ਘਰਾਂ ਬਾਰੇ ਦੱਸਿਆ। ਗੁਰੂ ਜੀ ਮੱਲੇ ਵੱਲ ਚੱਲ ਪਏ ਅਤੇ ਕੈਥਲ ਨੇੜੇ ਪਹੰਚ ਕੇ ਮੱਲੇ ਤੋਂ ਪੁੱਛਿਆ ਕਿ ਕਿਹੜੇ ਘਰ ਜਾਣਾ ਹੈ। ਗੁਰੂ ਜੀ ਨੇ ਕਿਹਾ ਕਿ ਜਿਹੜਾ ਘਰ ਨੇੜੇ ਹੈ ਉਸ ਦੇ ਘਰ ਜਾਵਾਂਗੇ। ਭਾਈ ਮੱਲਾ ਜੁਗਲ ਨਾਂ ਦੇ ਤਰਖਾਣ ਸਿੱਖ ਦੇ ਘਰ ਲੈ ਗਏ। ਉਨ੍ਹਾਂ ਨੇ ਗੁਰੂ ਜੀ ਦਾ ਬਹੁਤ ਆਦਰ ਸਨਮਾਨ ਕੀਤਾ। ਗੁਰੂ ਜੀ ਨੇ ਅੰਮ੍ਰਿਤ ਵੇਲੇ ਤੀਰਥ ‘ਤੇ ਇਸ਼ਨਾਨ ਕਰਕੇ ਨਿੰਮ ਦੇ ਰੁੱਖ ਹੇਠਾਂ ਬੈਠ ਕੇ ਨਿਤਨੇਮ ਕਰ ਰਹੇ ਸਨ ਕਿ ਉਨ੍ਹਾਂ ਬਾਰੇ ਸੁਣ ਕੇ ਉਥੇ ਹੋਰ ਸੰਗਤ ਵੀ ਉਥੇ ਇਕੱਠੀ ਹੋ ਗਈ।
ਸੰਗਤ ਵਿਚ ਇੱਕ ਬੁਖਾਰ ਦਾ ਮਰੀਜ਼ ਸੀ। ਗੁਰੂ ਜੀ ਨੇ ਨਿੰਮ ਦੇ ਪੱਤੇ ਖੁਆ ਕੇ ਉਸ ਦਾ ਬੁਖਾਰ ਦੂਰ ਕੀਤਾ। ਇਹ ਸਥਾਨ ਨਿੰਮ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ। ਸੰਗਤ ਦੇ ਕਹਿਣ ਕਰਕੇ ਗੁਰੂ ਜੀ ਦੁਪਹਿਰ ਦਾ ਖਾਣਾ ਖਾਣ ਲਈ ਮੁਹੱਲੇ ਸੇਠਾਨ ਗਏ। ਗੁਰੂ ਜੀ ਉਥੇ ਭਾਈ ਜੁਗਲ ਦੇ ਘਰ ਗਏ। ਇਸ ਦੌਰਾਨ ਗੁਰੂ ਜੀ ਨੇ ਮੰਜੀ ‘ਤੇ ਬੈਠ ਗਏ ਅਤੇ ਵਰਦਾਨ ਦਿੱਤਾ ਕਿ ਇਥੇ ਕੀਰਤਨ ਹੋਇਆ ਕਰੇਗਾ ਅਤੇ ਜੋ ਵੀ ਸ਼ਰਧਾ ਨਾਲ ਇਸ ਥਾਂ ‘ਤੇ ਆਏਗਾ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਉਸੇ ਥਾਂ ‘ਤੇ ਹੁਣ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ।