ਪੰਜਾਬ ‘ਚ ਜ਼ਿਆਦਾਤਰ ਸ਼ਹਿਰਾਂ ‘ਚ ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸੇ ਦੌਰਾਨ ਜਲੰਧਰ ਦੇ ਫਿਲੌਰ ਵਿੱਚ ਇੱਕ ਬਜ਼ੁਰਗ ਵਿਧਵਾ ਔਰਤ ਦੇ ਘਰ ਦੀ ਛੱਤ ਡਿੱਗ ਗਈ। ਬਜ਼ੁਰਗ ਔਰਤ ਮਲਬੇ ਹੇਠਾਂ ਦੱਬ ਗਈ ਸੀ। ਪਿੰਡ ਦੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਬਾਹਰ ਕੱਢਿਆ। ਖੁਸ਼ਕਿਸਮਤੀ ਹੈ ਕਿ ਔਰਤ ਨੂੰ ਸਿਰਫ ਸੱਟਾਂ ਲੱਗੀਆਂ ਅਤੇ ਉਸਦੀ ਜਾਨ ਬਚ ਗਈ।
ਇਹ ਵੀ ਪੜ੍ਹੋ : ਏਸ਼ੀਆ ਕੱਪ ਦੇ ਫਾਈਨਲ ‘ਚ ਸਿਰਾਜ-ਪੰਡਯਾ ਦਾ ਜੋਸ਼, ਸ਼੍ਰੀਲੰਕਾ ਨੂੰ 50 ਦੌੜਾਂ ‘ਤੇ ਹੀ ਕੀਤਾ ਆਲ ਆਊਟ
ਇਹ ਘਟਨਾ ਨੂਰ ਮਹਿਲ ਰੋਡ ਮੁਹੱਲਾ ਰਵਿਦਾਸਪੁਰਾ ਵਿੱਚ ਰਾਮਪਿਆਰੀ ਨਾਮ ਦੀ ਵਿਧਵਾ ਦੇ ਘਰ ਵਾਪਰੀ। ਬਜ਼ੁਰਗ ਔਰਤ ਦੀਆਂ ਚੀਕਾਂ ਸੁਣ ਕੇ ਪਿੰਡ ਦੇ ਲੋਕਾਂ ਨੇ ਉਸ ਨੂੰ ਘਰ ਦੇ ਮਲਬੇ ਹੇਠੋਂ ਬਾਹਰ ਕੱਢਿਆ। ਪੀੜਤ ਔਰਤ ਰਾਮਪਿਆਰੀ ਅਨੁਸਾਰ ਉਹ ਇਸ ਘਰ ਵਿੱਚ ਇਕੱਲੀ ਰਹਿੰਦੀ ਹੈ। ਉਸ ਦੀ ਕੋਈ ਔਲਾਦ ਨਹੀਂ ਹੈ ਅਤੇ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਇਹ ਘਟਨਾ ਅਚਾਨਕ ਵਾਪਰੀ ਅਤੇ ਛੱਤ ਔਰਤ ‘ਤੇ ਡਿੱਗ ਗਈ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਔਰਤ ਲਈ ਮਕਾਨ ਬਣਾਉਣ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: