ਐਲਨ ਮਸਕ ਨੇ ਟਵਿੱਟਰ ‘ਤੇ ਹੰਟਰ ਬਾਈਡੇਨ ਦੀ ਕਹਾਣੀ ਨੂੰ ਕਵਰ ਅਪ ਕੀਤੇ ਜਾਣ ਦੇ ਫੈਸਲੇ ਦੀ ਅਸਲੀਅਤ ਨੂੰ ਸਾਹਣੇ ਲੈ ਆਏ ਹਨ। ਦਰਅਸਲ ਮਸਕ ਨੇ ਆਪਣੀ ਮਾਈਕ੍ਰੋਬਲਾਗਿੰਗ ਸਾਈਟ ‘ਤੇ ‘ਟਵਿਟਰ ਫਾਈਲਜ਼’ ਨਾਂ ਦੀ ਸੀਰੀਜ਼ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਉਹ ਟਵਿੱਟਰ ‘ਤੇ ਸੈਂਸਰਸ਼ਿਪ ਅਤੇ ਸੂਚਨਾ ਨੂੰ ਦਬਾਉਣ ਨਾਲ ਜੁੜੀ ਜਾਣਕਾਰੀ ਸਾਂਝੀ ਕਰ ਰਹੇ ਹਨ।
ਨਿਊਯਾਰਕ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਬੇਟੇ ਹੰਟਰ ਬਿਡੇਨ ਦੀ ਬਦਨਾਮੀ ਅਤੇ 2 ਸਾਲ ਪਹਿਲਾਂ ਯਾਨੀ ਸਾਲ 2020 ‘ਚ ਬਾਈਡੇਨ ਵੱਲੋਂ ਕੀਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਗਿਆ ਸੀ। ਹੰਟਰ ਦੇ ਲੈਪਟਾਪ ਤੋਂ ਮਿਲੇ ਡੇਟਾ ਤੋਂ ਇਹ ਖੁਲਾਸਾ ਹੋਇਆ ਹੈ। ਇਸ ਦੇ ਅਨੁਸਾਰ ਹੰਟਰ ਨੇ ਪਿਤਾ ਜੋਅ ਬਿਡੇਨ ਦੀ ਪਹੁੰਚ ਦਾ ਫਾਇਦਾ ਉਠਾਉਂਦੇ ਹੋਏ ਸਟ੍ਰਿਪਰਾਂ ਅਤੇ ਕਾਲਗਰਲਜ਼ ‘ਤੇ ਲੱਖਾਂ ਡਾਲਰ ਖਰਚ ਕੀਤੇ।
ਬਾਈਡੇਨ ਦੀ ਟੀਮ ਨੇ ਖਬਰਾਂ ਨੂੰ ਦਬਾਉਣ ਅਤੇ ਟਵਿੱਟਰ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਹੁਣ ਮਸਕ ਨੇ ਟਵਿਟਰ ਦੀ ਸੈਂਸਰਸ਼ਿਪ ਨੀਤੀ ਨਾਲ ਜੁੜੇ ਵੇਰਵੇ ਜਨਤਕ ਕੀਤੇ ਹਨ।
ਪੱਤਰਕਾਰ ਮੁਤਾਬਕ 14 ਅਕਤੂਬਰ, 2020 ਨੂੰ, ਨਿਊਯਾਰਕ ਪੋਸਟ ਨੇ ਹੰਟਰ ਬਾਈਡੇਨ ਦੇ ਲੈਪਟਾਪ ਤੋਂ ਗੁਪਤ ਈ-ਮੇਲ ਪ੍ਰਕਾਸ਼ਿਤ ਕੀਤੇ। ਇਸ ਦੇ ਆਧਾਰ ‘ਤੇ ਲੱਖਾਂ ਡਾਲਰ ਅੱਯਾਸ਼ੀ ‘ਤੇ ਖਰਚ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਖਬਰ ਟਵਿੱਟਰ ‘ਤੇ ਸ਼ੇਅਰ ਕੀਤੀ ਗਈ।
ਪੱਤਰਕਾਰ ਮੈਟ ਦੇ ਟਵੀਟ ਮੁਤਾਬਕ ਟਵਿੱਟਰ ਕੰਪਨੀ ਨੇ ਇਸ ਖਬਰ ਨੂੰ ਦਬਾਉਣ ਲਈ ਅਸਾਧਾਰਨ ਕਦਮ ਚੁੱਕੇ ਸਨ। ਕੰਪਨੀ ਨੇ ਡਾਇਰੈਕਟ ਮੈਸੇਜ ਰਾਹੀਂ ਟਵੀਟ ਭੇਜਣ ਦੇ ਬਦਲ ਨੂੰ ਬਲਾਕ ਕਰ ਦਿੱਤਾ ਸੀ। ਬਾਲ ਅਸ਼ਲੀਲਤਾ ਨਾਲ ਜੁੜੇ ਗੰਭੀਰ ਮੁੱਦੇ ‘ਤੇ ਅਜਿਹੇ ਕਦਮ ਚੁੱਕੇ ਜਾਂਦੇ ਹਨ।
ਕੰਪਨੀ ਨੇ ਖਬਰਾਂ ਨਾਲ ਜੁੜੇ ਸਾਰੇ ਲਿੰਕਾਂ ਨੂੰ ਹਟਾਉਂਦੇ ਹੋਏ ‘ਅਸੁਰੱਖਿਅਤ’ ਚੇਤਾਵਨੀ ਪੋਸਟ ਕੀਤੀ ਸੀ। ਇਹ ਸਾਰੇ ਫੈਸਲੇ ਕੰਪਨੀ ਦੇ ਉੱਚ ਅਧਿਕਾਰੀਆਂ ਨੇ ਲਏ ਹਨ। ਹਾਲਾਂਕਿ, ਤਤਕਾਲੀ ਸੀਈਓ ਜੈਕ ਡੋਰਸੀ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਕੰਪਨੀ ਦੇ ਕਾਨੂੰਨੀ, ਨੀਤੀ ਅਤੇ ਟਰੱਸਟ ਦੇ ਮੁਖੀ ਵਿਜੇ ਗੱਡੇ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ।
ਇਕ ਅਧਿਕਾਰੀ ਨੇ ਵਿਜੇ ਗੱਡੇ ਨੂੰ ਕਿਹਾ ਸੀ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਹੰਟਰ ਬਾਈ਼ਡੇਨ ਨਾਲ ਜੁੜੀਆਂ ਖ਼ਬਰਾਂ ‘ਅਸੁਰੱਖਿਅਤ’ ਕਿਵੇਂ ਹਨ। ਲੈਪਟਾਪ ਤੋਂ ਮਿਲੀ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਸੂਤਰਾਂ ਨੇ ਕਿਹਾ ਕਿ ਹੰਟਰ ਬਾਈਡੇਨ ਦਾ ਲੈਪਟਾਪ ਹੈਕ ਹੋ ਗਿਆ ਸੀ। ਇਸ ‘ਤੇ ਇਕ ਟਵਿੱਟਰ ਕਰਮਚਾਰੀ ਨੇ ਕਿਹਾ ਕਿ ਇਹ ਸਭ ਅਫਵਾਹ ਹੈ।
ਇਹ ਵੀ ਪੜ੍ਹੋ : ਨਿਊਕਲੀਅਰ ਅਟੈਕ, ਹਿਮਯੁਗ ਤੇ ਸੌਰ ਸੁਨਾਮੀ, ਬਾਬਾ ਵੇਂਗਾ ਦੀਆਂ 2023 ਨੂੰ ਲੈ ਕੇ ਡਰਾਉਣੀਆਂ ਭਵਿੱਖਬਾਣੀਆਂ
ਹੰਟਰ ਬਾਈਡੇਨ ਲੈਪਟਾਪ ਵਿਵਾਦ ਅਮਰੀਕਾ ਵਿੱਚ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਸਾਹਮਣੇ ਆਇਆ ਸੀ। ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਚੋਣ ਜਿੱਤਣ ਲਈ ਇਹ ਮੁੱਦਾ ਉਠਾ ਕੇ ਬਾਈਡੇਨ ‘ਤੇ ਦਬਾਅ ਬਣਾਇਆ ਸੀ। ਉਨ੍ਹਾਂ ਕਿਹਾ ਸੀ ਕਿ ਬਾਈਡੇਨ ਨੂੰ ਚੋਣ ਨਹੀਂ ਲੜਨੀ ਚਾਹੀਦੀ। ਟਰੰਪ ਇਸ ਮਾਮਲੇ ਦੀ ਐਫਬੀਆਈ ਜਾਂਚ ਚਾਹੁੰਦੇ ਸਨ। ਟਰੰਪ ਨੂੰ ਚੋਣ ਪ੍ਰਚਾਰ ਦੌਰਾਨ ਬਹੁਤ ਗੁੱਸੇ ਵਿੱਚ ਦੇਖਿਆ ਜਾ ਰਿਹਾ ਸੀ ਕਿਉਂਕਿ ਮੀਡੀਆ ਹੰਟਰ ਬਾਈਡੇਨ ਨੂੰ ਬੇਨਕਾਬ ਨਹੀਂ ਕਰ ਪਾ ਰਿਹਾ ਸਨ।
ਦੂਜੇ ਪਾਸੇ ਟਵਿੱਟਰ ਖਰੀਦਣ ਤੋਂ ਬਾਅਦ ਮਸਕ ਨੇ ਟਰੰਪ ਦੇ ਟਵਿੱਟਰ ਹੈਂਡਲ ਨੂੰ ਵੀ ਬਹਾਲ ਕਰ ਦਿੱਤਾ ਸੀ। ਹਾਲਾਂਕਿ ਟਰੰਪ ਨੇ ਕਿਹਾ ਸੀ ਕਿ ਉਹ ਹੁਣ ਟਵਿੱਟਰ ‘ਤੇ ਕੁਝ ਵੀ ਲਿਖਣ ਦੇ ਪੱਖ ‘ਚ ਨਹੀਂ ਹਨ। ਮਸਕ ਟਰੰਪ ਸਮਰਥਕ ਹਨ। ਹਾਲ ਹੀ ਵਿੱਚ ਹੋਈਆਂ ਅਮਰੀਕੀ ਮਿਡਰਸਮ ਚੋਣਾਂ ਵੇਲੇ ਮਸਕ ਨੇ ਲੋਕਾਂ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਦੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: