Husband kills wife : ਲੁਧਿਆਣਾ ਦੇ ਆਤਮ ਨਗਰ ਵਿਚ 47 ਸਾਲਾਂ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਛਾਣ ਆਰਤੀ ਅਰੋੜਾ ਵਜੋਂ ਹੋਈ ਹੈ।
ਰਿਸ਼ਤੇਦਾਰ ਨੇ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਨੇ ਹੀ ਉਸਦਾ ਕਤਲ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪਤੀ ਰਮੇਸ਼ ਅਰੋੜਾ ਸਨਅਤਕਾਰ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਪਤੀ – ਪਤਨੀ ਵਿਚਾਲੇ ਪਤੀ ਪਤਨੀ ਦਾ ਵਿਵਾਦ ਚਲ ਰਿਹਾ ਸੀ।
ਅੱਜ ਪਤੀ ਵਲੋਂ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ । ਇਸ ਮੌਕੇ ਪਹੁੰਚੇ ਜੇ ਸੀ ਪੀ ਦੀਪਕ ਪਾਰਕ ਨੇ ਦਸਿਆ ਕਿ ਮਾਮਲਾ ਦਰਜ ਕਰ ਲਿਆ ਹੈ। ਅਤੇ ਜਾਂਚ ਚਲ ਰਹੀ ਹੈ। ਔਰਤ ਦੀ ਲਾਸ਼ ਨੂੰ ਮਾਡਲ ਟਾਊਨ ਦੇ ਦੀਪ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਐਸਐਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਨੂੰ ਸਵੇਰੇ 7.30 ਵਜੇ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਸੱਚ ਸਾਹਮਣੇ ਆ ਜਾਵੇਗਾ ਤੇ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।