Important news for : ਰੇਲ ਰਾਹੀਂ ਸਫਰ ਕਰਨ ਵਾਲਿਆਂ ਲਈ ਬਹੁਤ ਮਹੱਤਵਪੂਰਨ ਖ਼ਬਰ ਹੈ ਕਿ 3 ਮਾਰਚ ਤੱਕ ਉੱਤਰ ਰੇਲਵੇ ਨੇ 14 ਵਿਸ਼ੇਸ਼ ਅਤੇ ਐਕਸਪ੍ਰੈਸ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਅਜਿਹੀ ਸਥਿਤੀ ‘ਚ ਲੋਕਾਂ ਨੂੰ ਯਾਤਰਾ ਵਿਚ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਫਰ ‘ਤੇ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹੋ ਤੇ ਰੱਦ ਹੋਈਆਂ ਟ੍ਰੇਨਾਂ ਬਾਰੇ ਜਾਣਕਾਰੀ ਹਾਸਲ ਕਰੋ।
ਗੱਡੀ ਨੰਬਰ 03307 ਧਨਬਾਦ – ਫਿਰੋਜ਼ਪੁਰ ਕੈਂਟ ਐਕਸਪ੍ਰੈਸ ਦੀਆਂ ਵਿਸ਼ੇਸ਼ ਫੇਰਿਆਂ ‘ਚ 4 ਤੋਂ 25 ਫਰਵਰੀ ਤੱਕ ਕਟੌਤੀ ਹੋਵੇਗੀ। ਟਰੇਨ ਨੰਬਰ 03308 ਫ਼ਿਰੋਜ਼ਪੁਰ – ਧਨਬਾਦ ਐਕਸਪ੍ਰੈਸ ਦੀਆਂ ਵਿਸ਼ੇਸ਼ ਫੇਰੀਆਂ ‘ਚ ਹਰ ਸ਼ਨੀਵਾਰ ਨੂੰ ਕਟੌਤੀ ਰਹੇਗੀ ਅਤੇ ਇਹ ਕਟੌਤੀ 6 ਤੋਂ 27 ਫਰਵਰੀ ਤੱਕ ਜਾਰੀ ਰਹੇਗੀ। ਇਨ੍ਹਾਂ ਤੋਂ ਇਲਾਵਾ 28 ਐਕਸਪ੍ਰੈਸ ਅਤੇ ਵਿਸ਼ੇਸ਼ ਰੇਲ ਗੱਡੀਆਂ ਦੀਆਂ ਫੇਰੀਆਂ ‘ਚ ਵੀ ਕਟੌਤੀ ਕੀਤੀ ਗਈ ਹੈ। ਪੂਰੀ ਸੂਚੀ ਰੇਲਵੇ ਦੀ ਵੈਬਸਾਈਟ ‘ਤੇ ਵੇਖੀ ਜਾ ਸਕਦੀ ਹੈ।
ਰੱਦ ਹੋਈਆਂ ਟ੍ਰੇਨਾਂ : 09611 ਅਜਮੇਰ – ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ 4 ਫਰਵਰੀ ਤੋਂ 27 ਫਰਵਰੀ ਤੱਕ ਰੱਦ, 09614 ਅੰਮ੍ਰਿਤਸਰ – ਅਜਮੇਰ ਐਕਸਪ੍ਰੈਸ ਸਪੈਸ਼ਲ 6 ਤੋਂ 28 ਫਰਵਰੀ ਤੱਕ, 05933 ਡਿਬਰੂਗੜ – ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ 2 ਤੋਂ 23 ਫਰਵਰੀ ਤੱਕ, 05934 ਅੰਮ੍ਰਿਤਸਰ – ਡਿਬਰੂਗੜ ਐਕਸਪ੍ਰੈਸ ਸਪੈਸ਼ਲ 5 ਤੋਂ 26 ਫਰਵਰੀ ਤੱਕ ਰੱਦ ਰਹਿਣਗੀਆਂ। 05909 ਡਿਬਰੂਗੜ – ਲਾਲਗੜ੍ਹ ਐਕਸਪ੍ਰੈਸ ਸਪੈਸ਼ਲ ਵਾਇਆ ਡੱਬਵਾਲੀ – ਬਠਿੰਡਾ – ਜਾਖਲ 1 ਤੋਂ 28 ਫਰਵਰੀ ਤੱਕ, ਟ੍ਰੇਨ ਨੰਬਰ 05910 ਲਾਲਗੜ੍ਹ – ਦਿਬਰੂਗੜ ਐਕਸਪ੍ਰੈਸ ਸਪੈਸ਼ਲ 4 ਤੋਂ 3 ਮਾਰਚ ਤੱਕ, 02357 ਕੋਲਕਾਤਾ ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ – 2 ਤੋਂ 27 ਫਰਵਰੀ ਤੱਕ, 02358 ਅੰਮ੍ਰਿਤਸਰ – ਕੋਲਕਾਤਾ ਐਕਸਪ੍ਰੈਸ ਸਪੈਸ਼ਲ ਨੂੰ 4 ਤੋਂ 1 ਮਾਰਚ ਤੱਕ ਰੱਦ ਕੀਤਾ ਗਿਆ ਹੈ।