In Bathinda a : ਬਠਿੰਡਾ ਦੇ ਮਾਡਲ ਟਾਊਨ ਏਰੀਆ ਵਿਖੇ ਰਹਿ ਰਹੇ ਇੱਕ ਵਿਅਕਤੀ ਨੇ ਪੁਲਿਸ ਨੂੰ ਆਪਣੀ ਲੜਕੀ ਦੇ ਭਜਾਉਣ ਮਾਮਲੇ ਨੂੰ ਲੈ ਕੇ ਇੱਕ ਲੜਕੇ ‘ਤੇ ਦੋਸ਼ ਲਗਾਉਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਵੱਲੋਂ ਭਾਲ ਕਰਦੇ ਹੋਏ ਜੈਪੁਰ ਵਿਖੇ ਲੜਕੀ ਅਤੇ ਇੱਕ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸਦੇ ਚੱਲਦੇ ਬਠਿੰਡਾ ਵਿਖੇ ਸਖ਼ੀ ਸੈਂਟਰ ‘ਚ ਨਾਬਾਲਿਗ ਲੜਕੀ ਨੂੰ ਰੱਖਿਆ ਗਿਆ ਤੇ ਉਸ ਤੋਂ ਪੁੱਛ ਪੜਤਾਲ ਕੀਤੀ ਗਈ।
ਨਾਬਾਲਿਗ ਲੜਕੀ ਨੇ ਦੱਸਿਆ ਕਿ ਉਸ ਦਾ ਆਪਣਾ ਹੀ ਪਿਤਾ ਉਸ ਨਾਲ ਕਿ ਕਾਫੀ ਸਮੇਂ ਤੋਂ ਬਲਾਤਕਾਰ ਕਰਦਾ ਆ ਰਿਹਾ ਸੀ ਜਿਸ ਕਰਕੇ ਉਹ ਘਰੋਂ ਭੱਜ ਗਈ ਸੀ। ਲੜਕੀ ਵੱਲੋਂ ਅਦਾਲਤ ਵਿਚ ਬਿਆਨ ਦਰਜ ਕਰਾਉਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੀ ਦੇ ਬਿਆਨਾਂ ਉੱਤੇ ਉਸ ਦੇ ਪਿਤਾ ਦੇ ਖਿਲਾਫ 376 ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੂਜੇ ਪਾਸੇ ਉਸਦੇ ਪਿਤਾ ਦੇ ਬਿਆਨਾਂ ‘ਤੇ ਜੋ ਲੜਕਾ ਉਸ ਦੀ ਧੀ ਨੂੰ ਲੈ ਕੇ ਗਿਆ ਸੀ ਉਸ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਤਫਤੀਸ਼ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋ ਸਕੇਗਾ।