In Ludhiana today : ਪੰਜਾਬ ਦੇ ਜਿਲ੍ਹਾ ਲੁਧਿਆਣਾ ‘ਚ ਕੋਰੋਨਾ ਨਾਲ ਅੱਜ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ 942 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਦਿਨੋ-ਦਿਨ ਰਫਤਾਰ ਫੜ ਰਿਹਾ ਹੈ ਜੋ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ।
ਡਾ. ਕਿਰਨ ਆਹਲੂਵਾਲੀਆ ਸਿਵਲ ਸਰਜਨ ਲੁਧਿਆਣਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਤੱਕ 60858 ਕੋਰੋਨਾ ਪਾਜੀਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਲੁਧਿਆਣਾ ‘ਚ ਹੁਣ ਤੱਕ 1159705 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 778593 ਆਰ. ਟੀ. ਪੀ. ਸੀ. ਆਰ., 366708 ਐਂਟੀਜਨ ਤੇ 14404 ਟਰੂਨੈਟ ਹਨ। ਅੱਜ ਮਿਲੀਆਂ ਪੈਂਡਿੰਗ ਰਿਪੋਰਟਾਂ ‘ਚੋਂ 1037 ਸੈਂਪਲ ਕੋਰੋਨਾ ਪਾਜੀਟਿਵ ਪਾਏ ਗਏ ਜਿਨ੍ਹਾਂ ‘ਚੋਂ 942 ਜਿਲ੍ਹਾ ਲੁਧਿਆਣਾ ਤੋਂ ਅਤੇ 95 ਸੈਂਪਲਾਂ ਦੀ ਰਿਪੋਰਟ ਦੂਜੇ ਜਿਲ੍ਹਿਆਂ/ਰਾਜਾਂ ਨਾਲ ਸੰਬਧਤ ਹੈ।
ਲੁਧਿਆਣਾ ‘ਚ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 75795 ਤੱਕ ਜਾ ਪੁੱਜੀ ਹੈ। ਅੱਜ ਕੋਰੋਨਾ ਨਾਲ 29 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚੋਂ ਜਿਲ੍ਹਾ ਲੁਧਿਆਣਾ ਤੋਂ 20, ਫਿਰੋਜ਼ਪੁਰ ਤੋਂ 2, ਨਵਾਂਸ਼ਹਿਰ ਤੋਂ 1, ਬਠਿੰਡਾ ਤੋਂ 1, ਫਤਿਹਗੜ੍ਹ ਸਾਹਿਬ ਤੋਂ 2, ਪਟਿਆਲੇ ਤੋਂ 1, 1 ਕਲਕੱਤਾ ਅਤੇ 1 ਦਿੱਲੀ ਤੋਂ ਹਨ। ਦੱਸ ਦੇਈਏ ਕਿ ਲੁਧਿਆਣਾ ‘ਚ ਕੋਰੋਨਾ ਕਰਫਿਊ ਦੀ ਮਿਆਦ ਵੀ ਵਧਾ ਦਿੱਤੀ ਗਈ ਹੈ। ਹੁਣ ਕਰਫਿਊ 23 ਮਈ ਤੱਕ ਵਧਾ ਦਿੱਤਾ ਗਿਆ ਹੈ ਤੇ ਡੀ. ਸੀ. ਵੱਲੋਂ ਸਖਤ ਹੁਕਮ ਵੀ ਲਾਗੂ ਕੀਤੇ ਗਏ ਹਨ। ਲੁਧਿਆਣਾ ‘ਚ ਹੁਣ ਤੱਕ ਕੋਰੋਨਾ ਨਾਲ 1720 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਅਆਜ 6938 ਆਰ. ਟੀ. ਪੀ. ਸੀ. ਆਰ. ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਵਧਿਆ ਮਿੰਨੀ ਲਾਕਡਾਊਨ, ਸੁਣੋ ਕੀ ਨੇ ਨਵੀਆਂ ਗਾਈਡਲਾਈਨਜ਼ , ਇਸ ਤਰੀਕ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ