ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਤੋਂ ਸਫ਼ਾਈ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਬੱਚਿਆਂ ਨੂੰ ਬਾਥਰੂਮ ਸਾਫ਼ ਕਰਵਾਉਣ ਦਾ ਵੀਡੀਓ ਵਾਇਰਲ ਹੋਇਆ ਸੀ। ਉਸ ਤੋਂ ਬਾਅਦ ਹੁਣ ਅਜਿਹਾ ਹੀ ਮਾਮਲਾ ਗੋਇੰਦਵਾਲ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੀ ਸਾਹਮਣੇ ਆਇਆ ਹੈ।
ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਅਧਿਆਪਕ ਉਨ੍ਹਾਂ ਦੇ ਸਿਰ ’ਤੇ ਖੜ੍ਹੇ ਹੋ ਕੇ ਉਨ੍ਹਾਂ ਤੋਂ ਸਫ਼ਾਈ ਦਾ ਕੰਮ ਕਰਵਾ ਰਹੇ ਹਨ। ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਦੀ ਥਾਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦਾ ਝਾੜੂ ਅਤੇ ਉਹ ਪੜ੍ਹਾਈ ਦੀ ਬਜਾਏ ਫਰਸ਼ ਧੋ ਰਹੇ ਹਨ। ਬੱਚਿਆਂ ਦੀ ਸਫ਼ਾਈ ਹੋਣ ਦੀ ਇਹ ਵੀਡੀਓ ਸਿੱਖਿਆ ਮੰਤਰੀ ਤੱਕ ਵੀ ਪਹੁੰਚ ਚੁੱਕੀ ਹੈ।
ਗੋਇੰਦਵਾਲ ਸਾਹਿਬ ਵਿੱਚ ਪਿੰਡ ਦੇ ਇੱਕ ਬੰਦੇ ਨੇ ਸਕੂਲ ਵਿੱਚ ਅਧਿਆਪਕਾਂ ਦੇ ਸਾਹਮਣੇ ਵੀਡੀਓ ਬਣਾਈ। ਵੀਡੀਓ ‘ਚ ਬੱਚੇ ਹੱਥਾਂ ‘ਚ ਝਾੜੂ ਲੈ ਕੇ ਫਰਸ਼ ਨੂੰ ਪਾਣੀ ਨਾਲ ਧੋਂਦੇ ਨਜ਼ਰ ਆ ਰਹੇ ਹਨ, ਜਦਕਿ ਸਕੂਲਾਂ ‘ਚ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਅਜਿਹਾ ਕੰਮ ਕਰਵਾਉਣ ਦੀ ਪੂਰੀ ਮਨਾਹੀ ਹੈ।
ਇਹ ਵੀ ਪੜ੍ਹੋ : ਗੈਂਗਸਟਰ ਰਿੰਦਾ ਨੂੰ ਸਰਕਾਰ ਨੇ ਐਲਾਨਿਆ ਅੱਤਵਾਦੀ, ਪੰਜਾਬ ‘ਚ ਗ੍ਰੇਨੇਡ ਅਟੈਕ ਸਣੇ ਕਈ ਵਾਰਦਾਤਾਂ ‘ਚ ਸ਼ਾਮਲ
ਦੱਸ ਦੇਈਏ ਪਿਛਲੇ ਸਾਲ ਹੁਸ਼ਿਆਰਪੁਰ ਅਤੇ ਸਬ-ਡਵੀਜ਼ਨ ਗੜ੍ਹਸ਼ੰਕਰ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਦੀਨੋਵਾਲ ਖੁਰਦ ਵਿੱਚ ਪੜ੍ਹਨ ਲਈ ਆਏ ਬੱਚਿਆਂ ਵੱਲੋਂ ਸਕੂਲ ਵਿੱਚ ਬਣੇ ਟਾਇਲਟ ਦੀ ਸਫ਼ਾਈ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਵੀਡੀਓ ‘ਚ ਸਾਫ ਦਿਖ ਰਿਹਾ ਸੀ ਕਿ ਸਕੂਲ ‘ਚ ਪੜ੍ਹਨ ਲਈ ਗਏ ਬੱਚੇ ਹੱਥਾਂ ‘ਚ ਪਾਣੀ ਦੀਆਂ ਬਾਲਟੀਆਂ ਅਤੇ ਵਾਈਪਰ ਲੈ ਕੇ ਸਕੂਲ ਦੇ ਟਾਇਲਟ ਦੀ ਸਫਾਈ ਕਰ ਰਹੇ ਸਨ ਤੇ ਹੁਣ ਇੱਕ ਵਾਰ ਫਿਰ ਅਜਿਹਾ ਵੀਡੀਓ ਸਾਹਮਣੇ ਆਉਣ ‘ਤੇ ਸਕੂਲਾਂ ਵਿੱਚ ਟੀਚਰਾਂ ‘ਤੇ ਸਵਾਲ ਉਠ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: