In Punjab today : ਸੂਬੇ ‘ਚ ਕੋਰੋਨਾ ਦੇ ਕੇਸਾਂ ‘ਚ ਕਮੀ ਆਉਣ ਲੱਗੀ ਹੈ। ਅੱਜ 210 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਅਤੇ 12 ਮੌਤਾਂ ਕੋਵਿਡ-19 ਨਾਲ ਹੋਈਆਂ। ਹੁਣ ਤੱਕ 3955383 ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ਦਰਮਿਆਨ 17462 ਵਿਅਕਤੀਆਂ ਦੇ ਸੈਂਪਲ ਲਏ ਗਏ। 158482 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ ਤੇ ਹਾਲ ਦੀ ਘੜੀ ਪੰਜਾਬ ‘ਚ ਕੋਰੋਨਾ ਕੇਸਾਂ ਦੀ ਗਿਣਤੀ 3361 ਹੈ। 80 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ। 9 ਦੀ ਹਾਲਤ ਗੰਭੀਰ ਹੈ ਤੇ ਵੈਂਟੀਲੇਟਰ ‘ਤੇ ਹਨ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 5376 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਜਿਹੜੇ 263 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਉਨ੍ਹਾਂ ‘ਚੋਂ ਲੁਧਿਆਣੇ ਤੋਂ 40, ਜਲੰਧਰ ਤੋਂ 31, ਪਟਿਆਲੇ ਤੋਂ 7, ਅੰਮ੍ਰਿਤਸਰ ਤੋਂ 40, ਗੁਰਦਾਸਪੁਰ ਤੋਂ 9, ਬਠਿੰਡੇ ਤੋਂ 28, ਕਪੂਰਥਲੇ ਤੋਂ 17, ਫਰੀਦਕੋਟ ਤੋਂ 9, ਮੁਕਤਸਰ ਤੋਂ 7, ਫਾਜ਼ਿਲਕਾ ਤੋਂ 2, ਰੋਪੜ ਤੋਂ 10, ਫਤਿਹਗੜ੍ਹ ਸਾਹਿਬ ਤੋਂ 2, ਬਰਨਾਲੇ ਤੋਂ 3, ਐੱਸ. ਬੀ. ਐੱਸ. ਨਗਰ ਤੋਂ 2 ਤੇ ਮਾਨਸੇ ਤੋਂ 3 ਮਰੀਜ਼ਾਂ ਨੂੰ ਛੁੱਟੀ ਮਿਲੀ। ਇਸੇ ਤਰ੍ਹਾਂ ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਮਾਨਸੇ, ਰੋਪੜ ਤੋਂ 1-1, ਹੁਸ਼ਿਆਰਪੁਰ ਤੇ ਪਠਾਨਕੋਟ ਤੋਂ 2-2 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਅੱਜ ਸਭ ਤੋਂ ਵਧ ਕੇਸ ਜਿਲ੍ਹਾ ਐੱਸ. ਏ.ਚ ਐੱਸ. ਨਗਰ ਤੋਂ ਸਾਹਮਣੇ ਆਏ ਜਿਥੇ 47 ਪਾਜੀਟਿਵ ਕੇਸ ਮਿਲੇ। ਇਸੇ ਤਰ੍ਹਾਂ ਲੁਧਿਆਣੇ ਤੋਂ 26 ਤੇ ਜਲੰਧਰ ਤੋਂ 16 ਕੇਸਾਂ ਦੀ ਪੁਸ਼ਟੀ ਹੋਈ।