In the last : ਕੋਰੋਨਾ ਨੇ ਪੂਰੀ ਦੁਨੀਆ ਵਿਚ ਹਾਹਾਕਾਰ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਨਾਲ ਪੰਜਾਬ ਵਿਚ 6318 ਕੇਸ ਸਾਹਮਣੇ ਆਏ ਹਨ ਅਤੇ 98 ਮੌਤਾਂ ਹੋ ਗਈਆਂ। ਸਭ ਤੋਂ ਵਧ ਮੌਤਾਂ ਜਿਲ੍ਹਾ ਪਟਿਆਲਾ ‘ਚ 14 ਵਿਅਕਤੀਆਂ ਨੇ ਦਮ ਤੋੜ ਦਿੱਤਾ। ਅੰਮ੍ਰਿਤਸਰ ਤੇ ਮੋਹਾਲੀ ਵਿਚ 11-11, ਲੁਧਿਆਣੇ ਵਿਚ 10, ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿਚ 7, ਜਲੰਧਰ, ਮੁਕਤਸਰ ਤੇ ਪਠਾਨਕੋਟ ਵਿਚ 3 ਤੇ ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ ਵਿਚ 2-2 ਤੇ ਫਰੀਦਕੋਟ ਵਿਚ ਕੋਰੋਨਾ ਦੇ 1 ਕੇਸ ਸਾਹਮਣੇ ਆਇਆ ਹੈ।
ਪੰਜਾਬ ਵਿਚ ਹੁਣ ਤੱਕ ਕੋਰੋਨਾ ਦੇ 6996890 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। 24 ਘੰਟਿਆਂ ਵਿਚ 47091 ਵਿਅਕਤੀਆਂ ਦੇ ਟੈਸਟ ਕੀਤੇ ਗਏ। ਰਾਹਤ ਭਰੀ ਗੱਲ ਇਹ ਵੀ ਹੈ ਕਿ ਹੁਣ ਤੱਕ 286942 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਹਾਲ ਦੀ ਘੜੀ ਪੰਜਾਬ ਵਿਚ ਐਕਟਿਵ ਕੇਸਾਂ ਦੀ ਗਿਣਤੀ 49894 ਤੱਕ ਜਾ ਪੁੱਜੀ ਹੈ। 665 ਵਿਅਕਤੀ ਆਕਸੀਜਨ ਸਪੋਰਟ ‘ਤੇ ਹਨ। 85 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ ਵੈਂਟੀਲੇਟਰ ‘ਤੇ ਹਨ ਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8530 ਤੱਕ ਜਾ ਪੁੱਜੀ ਹੈ।
ਅੱਜ ਜਿਹੜੇ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ ਉਨ੍ਹਾਂ ਵਿਚ ਲੁਧਿਆਣੇ ਤੋਂ 748, ਜਲੰਧਰ ਤੋਂ 532, ਐੱਸ. ਏ. ਐੱਸ. ਨਗਰ ਤੋਂ 585, ਪਟਿਆਲੇ ਤੋਂ 403, ਅੰਮ੍ਰਿਤਸਰ ਤੋਂ 400, ਹੁਸ਼ਿਆਰਪੁਰ ਤੋਂ 292, ਬਠਿੰਡੇ ਤੋਂ 353, ਗੁਰਦਾਸਪੁਰ ਤੋਂ 197, ਕਪੂਰਥਲੇ ਤੋਂ 118, ਐੱਸ. ਬੀ. ਐੱਸ. ਨਗਰ ਤੋਂ 60, ਪਠਾਨਕੋਟ ਤੋਂ 143, ਫਿਰੋਜ਼ਪੁਰ ਤੋਂ 85, ਰੋਪੜ ਤੋਂ 123, ਫਰੀਦਕੋਟ ਤੋਂ 66, ਫਾਜ਼ਿਲਕਾ ਤੋਂ 147, ਮੁਕਤਸਰ ਤੋਂ 74, ਫਤਿਹਗੜ੍ਹ ਸਾਹਿਬ ਤੋਂ 38, ਮਾਨਸੇ ਤੋਂ 60 ਤੇ ਬਰਨਾਲੇ ਦੇ 14 ਮਰੀਜ਼ ਸਨ।