In the last : ਪੰਜਾਬ ‘ਚ ਅੱਜ ਕੋਰੋਨਾ ਨਾਲ 17 ਮੌਤਾਂ ਹੋਈਆਂ ਤੇ 748 ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ 147057 ਵਿਅਕਤੀਆਂ ਦੇ ਸੈਂਪਲ ਲਏ ਜਾਣ ਚੁੱਕੇ ਹਨ ਜਿਨ੍ਹਾਂ ‘ਚੋਂ 135739 ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ ਤੇ ਫਿਲਹਾਲ ਸੂਬੇ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 6687 ਹੋ ਚੁੱਕੀ ਹੈ। 137 ਮਰੀਜ਼ਾਂ ਨੂੰ ਆਕਸੀਜਨ ਸਪੋਰਟ ‘ਤੇ ਹਨ। 11 ਮਰੀਜ਼ ਵੈਂਟੀਲੇਟਰ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਪੰਜਾਬ ‘ਚ ਹੁਣ ਤੱਕ ਕੋਰੋਨਾ ਨਾਲ 4631 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।
ਸੂਬੇ ‘ਚ ਕੋਰੋਨਾ ਦੇ ਸਭ ਤੋਂ ਵੱਧ ਕੇਸ 171 ਜਲੰਧਰ ਤੋਂ ਆਏ ਹਨ। ਐੱਸ. ਏ. ਐੱਸ. ਨਗਰ ਤੋਂ 135 ਤੇ ਲੁਧਿਆਣੇ ਤੋਂ 96 ਕੇਸਾਂ ਦੀ ਪੁਸ਼ਟੀ ਹੋਈ ਹੈ। ਅੱਜ ਜਿਹੜੀਆਂ 17 ਮੌਤਾਂ ਹੋਈਆਂ ਉਨ੍ਹਾਂ ‘ਚੋਂ ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਐੱਸ. ਬੀ. ਐੱਸ. ਨਗਰ ਤੋਂ 2-2, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਐੱਸ. ਏ. ਐੱਸ. ਨਗਰ ਤੇ ਮੁਕਤਸਰ ਤੋਂ 1-1 ਮਰੀਜ਼ ਦੀ ਮੌਤ ਹੋ ਗਈ। 731 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ ਜਿਨ੍ਹਾਂ ‘ਚੋਂ ਜਲੰਧਰ ਤੋਂ 100, ਪਟਿਆਲੇ ਤੋਂ 156, ਐੱਸ. ਏ. ਐੱਸ. ਨਗਰ ਤੋਂ 123, ਅੰਮ੍ਰਿਤਸਰ ਤੋਂ 36, ਗੁਰਦਾਸਪੁਰ ਤੋਂ 38, ਬਠਿੰਡਾ ਤੋਂ 56, ਫਿਰੋਜ਼ਪੁਰ ਤੋਂ 2, ਪਠਾਨਕੋਟ ਤੋਂ 20, ਸੰਗਰੂਰ ਤੋਂ 6, ਕਪੂਰਥਲਾ ਤੋਂ 12, ਫਰੀਦਕੋਟ ਤੋਂ 17, ਮੁਕਤਸਰ ਤੋਂ 59, ਫਾਜ਼ਿਲਕਾ ਤੋਂ 16, ਫਤਿਹਗੜ੍ਹ ਸਾਹਿਬ ਤੋਂ 3, ਬਰਨਾਲੇ ਤੋਂ 9, ਤਰਨਤਾਰਨ ਤੋਂ 2, ਐੱਸ. ਬੀ. ਐੱਸ. ਨਗਰ ਤੋਂ 7 ਤੇ ਮਾਨਸੇ ਤੋਂ 24 ਸਨ।
ਪੰਜਾਬ ਸਰਕਾਰ ਪਹਿਲਾਂ ਹੀ ਕੋਰੋਨਾ ਨਾਲ ਨਿਪਟਣ ਲਈ ਭਵਿੱਖ ਦੀ ਰਣਨੀਤੀ ਬਣਾ ਚੁੱਕੀ ਹੈ। ਦੂਜੀ ਲਹਿਰ ਨੂੰ ਸੰਭਾਲਣ ਲਈ ਸਿਹਤ ਵਿਭਾਗ ਚਿੰਤਤ ਨਹੀਂ ਹੈ। ਪਹਿਲੀ ਲਹਿਰ ‘ਤੇ ਕਾਬੂ ਪਾਉਣ ਦੇ ਨਾਲ ਹੀ ਆਈਸੋਲੇਸ਼ਨ ਸੈਂਟਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਆਈਸੋਲੇਸ਼ਨ ਸੈਂਟਰਾਂ ‘ਚ ਲੈਵਲ-1 ਦੀ ਆਈਸੋਲੇਸ਼ਨ ਸਹੂਲਤ ਹੀ ਮੌਜੂਦ ਸੀ ਜੋ ਸਾਧਾਰਨ ਤੌਰ ‘ਤੇ ਇੰਫੈਕਟਿਡ ਵਿਅਕਤੀ ਨੂੰ ਆਪਣੇ ਘਰ ‘ਚ ਹੀ ਉਪਲਬਧ ਹੋ ਜਾਂਦੀ ਹੈ। ਇਸੇ ਅਧੀਨ ਸਿਹਤ ਵਿਭਾਗ ਵੱਲੋਂ 407 ਨਵੇਂ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ।