In the last : ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਭਾਰਤ ਵੱਲੋਂ ਕੋਰੋਨਾ ਵੈਕਸੀਨ ਬਣਾਉਣ ਲਈ ਲਾਇਸੈਂਸ ਮਨਜ਼ੂਰੀ ਤਾਂ ਮਿਲ ਗਈ ਹੈ ਪਰ ਆਮ ਲੋਕਾਂ ਤੱਕ ਇਸ ਨੂੰ ਪਹੁੰਚਣ ‘ਚ ਅਜੇ ਸਮਾਂ ਲੱਗੇਗਾ। ਉਦੋਂ ਤੱਕ ਕੋਰੋਨਾ ਤੋਂ ਬਚਾਅ ਲਈ ਸਿਰਫ ਮਾਸਕ ਹੀ ਇਕੋ-ਇਕ ਤਰੀਕਾ ਹੈ। ਅੱਜ ਪੰਜਾਬ ‘ਚ ਕੋਰੋਨਾ ਦੇ 229 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਤੇ 24 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਗਈ। ਰਾਹਤ ਭਰੀ ਗੱਲ ਇਹ ਵੀ ਰਹੀ ਕਿ 490 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਮਿਲੀ।
ਸੂਬੇ ‘ਚ ਹੁਣ ਤੱਕ ਕੋਰੋਨਾ ਦੇ 3966071 ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ 10688 ਸੈਂਪਲ ਟੈਸਟ ਲਈ ਭੇਜੇ ਗਏ। 158972 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਪੰਜਾਬ ‘ਚ ਐਕਟਿਵ ਕੇਸਾਂ ਦੀ ਗਿਣਤੀ 3069 ਹੋ ਚੁੱਕੀ ਹੈ। 73 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਤੇ 5 ਅਜਿਹੇ ਮਰੀਜ਼ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਅਤੇ ਉਹ ਵੈਂਟੀਲੇਟਰ ‘ਤੇ ਹਨ। ਹੁਣ ਤੱਕ ਇਸ ਖਤਰਨਾਕ ਮਹਾਮਾਰੀ ਨਾਲ 5400 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਅੱਜ ਫਿਰ ਤੋਂ ਸਭ ਤੋਂ ਵੱਧ ਕੇਸ ਜਿਲ੍ਹਾ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆਏ ਹਨ ਜਿਥੇ 71 ਕੇਸ ਰਿਪੋਰਟ ਕੀਤੇ ਗਏ। ਇਸੇ ਤਰ੍ਹਾਂ ਲੁਧਿਆਣੇ ਤੋਂ 23 ਤੇ ਜਲੰਧਰ ਤੋਂ 21 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਲੁਧਿਆਣੇ ਤੋਂ 42, ਜਲੰਧਰ ਤੋਂ 40, ਪਟਿਆਲੇ ਤੋਂ 14, ਐੱਸ. ਏ. ਐੱਸ. ਨਗਰ ਤੋਂ 200, ਅੰਮ੍ਰਿਤਸਰ ਤੋਂ 55, ਗੁਰਦਾਸਪੁਰ ਤੋਂ 19, ਬਠਿੰਡੇ ਤੋਂ 27, ਹੁਸ਼ਿਆਰਪੁਰ ਤੋਂ 12, ਫਿਰੋਜ਼ਪੁਰ ਤੋਂ 4, ਪਠਾਨਕੋਟ ਤੋਂ 16, ਸੰਗਰੂਰ ਤੋਂ 8, ਕਪੂਰਥਲੇ ਤੋਂ 3, ਫਰੀਦਕੋਟ ਤੋਂ 2, ਮੁਕਤਸਰ ਤੋਂ 7, ਫਾਜ਼ਿਲਕਾ ਤੋਂ 14, ਰੋਪੜ ਤੋਂ 4, ਫਤਿਹਗੜ੍ਹ ਸਾਹਿਬ ਤੋਂ 1, ਬਰਨਾਲੇ ਤੋਂ 2, ਤਰਨਤਾਰਨ ਤੋਂ 2, ਐੱਸ. ਬੀ. ਐੱਸ. ਨਗਰ ਤੋਂ 8 ਤੇ ਮਾਨਸੇ ਤੋਂ 10 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਇਸੇ ਤਰ੍ਹਾਂ 24 ਕੋਰੋਨਾ ਮਰੀਜ਼ਾਂ ਦੀ ਅੱਜ ਮੌਤ ਵੀ ਹੋ ਗਈ। ਐੱਸ. ਏ. ਐੱਸ. ਨਗਰ ਤੋਂ 5, ਗੁਰਦਾਸਪੁਰ ਤੋਂ 4, ਪਟਿਆਲੇ ਤੋਂ 3, ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਕਪੂਰਥਲਾ, ਮੁਕਤਸਰ, ਰੋਪੜ ਤੇ ਸੰਗਰੂਰ ਤੋਂ 1-1 ਮਰੀਜ਼ ਦੀ ਜਾਨ ਕੋਰੋਨਾ ਕਾਰਨ ਚਲੀ ਗਈ।