In the last : ਪੰਜਾਬ ‘ਚ ਕੋਰੋਨਾ ਦੇ ਅੱਜ 202 ਨਵੇਂ ਕੇਸ ਰਿਪੋਰਟ ਕੀਤੇ ਗਏ ਤੇ 2 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਅੱਜ ਕੋਰੋਨਾ ਦੇ ਸਭ ਤੋਂ ਵੱਧ ਕੇਸ ਐੱਸ. ਏ. ਐੱਸ. ਨਗਰ ਤੋਂ ਸਾਹਮਣੇ ਆਏ ਜਿਥੇ 32 ਨਵੇਂ ਕੇਸ ਸਾਹਮਣੇ ਆਏ ਅਤੇ ਜਿਲ੍ਹਾ ਅੰਮ੍ਰਿਤਸਰ ਤੋਂ 31 ਕੇਸ ਰਿਪੋਰਟ ਕੀਤੇ ਗਏ। ਹੁਣ ਤੱਕ ਸੂਬੇ ‘ਚ 4111108 ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ‘ਚ 9874 ਸੈਂਪਲ ਇਕੱਠੇ ਕੀਤੇ ਗਏ। ਹੁਣ ਤੱਕ 169225 ਮਰੀਜ਼ਾਂ ਦੇ ਸੈਂਪਲ ਪਾਜੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 160920 ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। 109 ਮਰੀਜ਼ ਆਕਸੀਜਨ ਹਨ। 8 ਵੈਂਟੀਲੇਟਰ ‘ਤੇ ਹਨ ਤੇ ਹੁਣ ਤੱਕ 5447 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ।
ਰਾਹਤ ਭਰੀ ਗੱਲ ਇਹ ਰਹੀ ਹੈ ਕਿ ਅੱਜ 265 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਲੁਧਿਆਣੇ ਤੋਂ 39, ਜਲੰਧਰ ਤੋਂ 24, ਪਟਿਆਲੇ ਤੋਂ 12, ਐੱਸ. ਏ. ਐੱਸ. ਨਗਰ ਤੋਂ 48, ਅੰਮ੍ਰਿਤਸਰ ਤੋਂ 39, ਗੁਰਦਾਸਪੁਰ ਤੋਂ 17, ਹੁਸ਼ਿਆਰਪੁਰ ਤੋਂ 19, ਫਿਰੋਜ਼ਪੁਰ ਤੋਂ 1, ਪਠਾਨਕੋਟ ਤੋਂ 2, ਕਪੂਰਥਲੇ ਤੋਂ 17, ਫਰੀਦਕੋਟ ਤੋਂ 11, ਮੁਕਤਸਰ ਤੋਂ 1, ਫਾਜ਼ਿਲਕਾ ਤੋਂ 2, ਰੋਪੜ ਤੋਂ 14, ਫਤਿਹਗੜ੍ਹ ਸਾਹਿਬ ਤੋਂ 9, ਬਰਨਾਲੇ ਤੋਂ 1, ਐੱਸ. ਬੀ. ਐੱਸ. ਨਗਰ ਤੋਂ 3 ਤੇ ਮਾਨਸੇ ਤੋਂ 6 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਤੇ ਅੱਜ ਸੂਬੇ ‘ਚ ਕੋਰੋਨਾ ਨਾਲ ਹੁਸ਼ਿਆਰਪੁਰ ਤੇ ਲੁਧਿਆਣੇ ਤੋਂ 1-1 ਮਰੀਜ਼ ਦੀ ਮੌਤ ਹੋ ਗਈ।