ਰੇਲਵੇ ਨੇ ਜੰਮੂ ਅਤੇ ਕਸ਼ਮੀਰ ਦੇ ਕਟੜਾ ਰੇਲਵੇ ਸਟੇਸ਼ਨ ‘ਤੇ ਆਪਣਾ ਪਹਿਲਾਂ ਰੇਲ ਕੋਚ ਰੈਸਟੋਰੈਂਟ ਸ਼ੁਰੂ ਕੀਤਾ ਗਿਆ ਹੈ। ਇਸ ਨੂੰ ਰੇਲਵੇ ਦੇ ਰੈਸਟੋਰੈਂਟ ਆਨ ਵ੍ਹੀਲਜ਼ ਜਾਂ ਫੂਡ ਆਨ ਵ੍ਹੀਲਜ਼ ਸੰਕਲਪ ਦੇ ਤਹਿਤ ਬਣਾਇਆ ਗਿਆ ਹੈ। ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ‘ਤੇ 09 ਨਵੰਬਰ, 2023 ਨੂੰ ਰੈਸਟੋਰੈਂਟ ਸ਼ੁਰੂ ਕੀਤਾ ਸੀ।

Inauguration of the first train coach
ਇਹ ਰੈਸਟੋਰੈਂਟ ਆਧੁਨਿਕ ਸਜਾਵਟ ਨਾਲ ਲੈਸ ਹੈ, ਜਿਸ ਵਿਚ ਯਾਤਰੀ ਸਟੇਸ਼ਨ ‘ਤੇ ਹੀ ਸੁਆਦੀ ਪਕਵਾਨਾਂ ਦਾ ਆਨੰਦ ਲੈ ਸਕਣਗੇ। ਇਹ ਸਹੂਲਤ ਰੇਲਵੇ ਯਾਤਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ 24 ਘੰਟੇ ਉਪਲਬਧ ਹੋਵੇਗੀ। ਇਸ ਕੋਚ ਰੈਸਟੋਰੈਂਟ ਵਿੱਚ ਯਾਤਰੀ ਸਸਤੇ ਦਰਾਂ ‘ਤੇ ਆਪਣੇ ਮਨਪਸੰਦ ਪਕਵਾਨਾਂ ਦਾ ਆਨੰਦ ਲੈ ਸਕਦੇ ਹਨ। ਇਹ ਸਹੂਲਤ 5 ਸਾਲਾਂ ਲਈ ਹੋਵੇਗੀ।
ਇਹ ਵੀ ਪੜ੍ਹੋ : ਦੀਵਾਲੀ ‘ਤੇ ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਨੇ ਅਟਾਰੀ ਸਰਹੱਦ ‘ਤੇ ਜ਼ਬਤ ਕੀਤਾ ਡਰੋਨ
ਇਸ ਰੈਸਟੋਰੈਂਟ ਨੂੰ ਕਈ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਕੀਤਾ ਗਿਆ ਹੈ, ਜਿਸ ਵਿਚ ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਮੁਫਤ ਵਾਈ-ਫਾਈ ਵਰਗੀਆਂ ਸ਼ਾਨਦਾਰ ਸਹੂਲਤਾਂ ਦੇ ਨਾਲ-ਨਾਲ ਵਿਲੱਖਣਤਾ ਅਤੇ ਸੁਆਦੀ ਪਕਵਾਨਾਂ ਦਾ ਅਹਿਸਾਸ ਹੋਵੇਗਾ। ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਉੱਚ ਗੁਣਵੱਤਾ ਵਾਲੇ ਭੋਜਨ ਪਕਵਾਨ ਮੁਹੱਈਆ ਕਰਵਾ ਕੇ ਰੇਲਵੇ ਮਾਲੀਆ ਵਧਾਉਣ ਲਈ ਇਹ ਨਿਵੇਕਲੀ ਪਹਿਲ ਸ਼ੁਰੂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –
























