ਭਾਰਤ ਦੇ 21 ਸਾਲਾਂ ਸ਼ੂਟਰ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਆਈਐੱਸਐੱਸਐੱਫ ਸ਼ੂਟਿੰਗ ਵਿਸ਼ਵ ਕੱਪ ਦੇ 50 ਮੀਟਰ ਥ੍ਰੀ ਪੁਜ਼ੀਸ਼ਨ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਤੋਮਰ ਨੇ ਹੰਗਰੀ ਦੇ ਜਾਲਾਨ ਪੇਕਲਰ ਨੂੰ 16-12 ਨਾਲ ਹਰਾ ਕੇ ਪੋਡੀਅਮ ‘ਤੇ ਕਬਜ਼ਾ ਕੀਤਾ।
ਉਹ 593 ਅੰਕਾਂ ਦੇ ਨਾਲ ਕੁਆਲੀਫਿਕੇਸ਼ਨ ਰਾਊਂਡ ਵਿੱਚ ਵੀ ਟੌਪ ’ਤੇ ਰਿਹਾ। ਦੂਜੇ ਪਾਸੇ ਹੰਗਰੀ ਦੇ ਦਿੱਗਜ ਖਿਡਾਰੀ ਇਸ਼ਵਾਨ ਨੇ ਕਾਂਸੀ ਦਾ ਤਗਮਾ ਜਿੱਤਿਆ।
ਰੈਂਕਿੰਗ ਗੇੜ ਵਿੱਚ ਤੋਮਰ ਨੇ ਪਹਿਲੇ ਦੋ ਨੀਲਿੰਗ ਅਤੇ ਪ੍ਰੋਨ ਪੋਜੀਸ਼ਨਾਂ ਵਿੱਚ ਪੂਰੇ ਸਕੋਰ ਬਣਾਏ ਪਰ ਅੰਤਿਮ ਸਥਿਤੀ ਵਿੱਚ ਸਾਰੇ ਸੱਤ ਅੰਕ ਗੁਆ ਦਿੱਤੇ। ਇਕ ਹੋਰ ਭਾਰਤੀ ਚੈਨ ਸਿੰਘ ਸੱਤਵੇਂ ਸਥਾਨ ‘ਤੇ ਰਿਹਾ।
ਸੋਨ ਤਗਮੇ ਲਈ ਐਸ਼ਵਰਿਆ ਅਤੇ ਹੰਗਰੀ ਦੇ ਜਾਕਨ ਪੇਕਲਰ ਵਿਚਾਲੇ ਸਖ਼ਤ ਮੁਕਾਬਲਾ ਹੋਇਆ। ਐਸ਼ਵਰਿਆ ਨੇ ਆਖਰਕਾਰ 16-12 ਨਾਲ ਜਿੱਤ ਦਰਜ ਕੀਤੀ। ਐਸ਼ਵਰਿਆ ਨੇ ਸ਼ਨੀਵਾਰ ਨੂੰ ਹੀ ਕੁਆਲੀਫਾਇੰਗ ਰਾਊਂਡ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ 409.8 ਅੰਕ ਹਾਸਲ ਕੀਤੇ ਸਨ। ਪੈਕਲਰ ਨੇ ਕੁਆਲੀਫਾਇੰਗ ਰਾਊਂਡ ਵਿੱਚ 406.7 ਅੰਕ ਬਣਾਏ ਸਨ।
ਦੱਸ ਦੇਈਏ ਕਿ ਭਾਰਤੀ ਟੀਮ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ 9 ਤਮਗੇ ਜਿੱਤ ਚੁੱਕੀ ਹੈ। ਇਸ ਵਿੱਚ 4 ਸੋਨ, 4 ਚਾਂਦੀ ਅਤੇ 1 ਕਾਂਸੀ ਦੇ ਤਮਗੇ ਸ਼ਾਮਲ ਹਨ। ਭਾਰਤ ਪਹਿਲੇ ਨੰਬਰ ‘ਤੇ ਹੈ। ਦੂਜੇ ਸਥਾਨ ‘ਤੇ ਕੋਰੀਆ ਦੇ ਕੋਲ 4 ਤਗਮੇ ਹਨ। ਕੋਰੀਆ ਨੇ 3 ਗੋਲਡ ਅਤੇ 1 ਕਾਂਸੀ ਦਾ ਤਗਮਾ ਜਿੱਤਿਆ ਹੈ। ਸਰਬੀਆ 3 ਸੋਨੇ ਦੇ ਨਾਲ ਤੀਜੇ ਸਥਾਨ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ -: