ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਟੋਕਿਓ ਵਿੱਚ ਆਯੋਜਿਤ ਡਾਂਡਿਆ ਮਸਤੀ 2022 ਵਿੱਚ ਇੱਕ ਬੰਦੇ ਨੂੰ ਸੀਪੀਆਰ ਅਤੇ ਏਈਡੀ ਦੇ ਕੇ ਉਸ ਦੀ ਜਾਨ ਬਚਾਉਣ ਲਈ ਜਾਪਾਨ ਵਿੱਚ ਰਹਿਣ ਵਾਲੀ ਭਾਰਤੀ ਔਰਤ ਦੀਪਾਲੀ ਝਾਵੇਰੀ ਤੇ ਓਟਾ ਨੂੰ ਜੋਟੋ ਫਾਇਰ ਸਟੇਸ਼ਨ ਵੱਲੋਂ ਸਨਮਾਨਤ ਕੀਤੇ ਜਾਣ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਭਾਰਤ ਸਥਿਤ ਜਾਪਾਨ ਦੇ ਦੂਤਘਰ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਅਤੇ ਇਹ ਕਿਸੇ ਵੀ ਪ੍ਰਭਾਵਿਤ ਵਿਅਕਤੀ ਨੂੰ ਸਮੇਂ ‘ਤੇ ਸਹਾਇਤਾ ਦੇਣ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ।
ਜਾਪਾਨ ਵਿੱਚ ਭਾਰਤ ਦੇ ਦੂਤਘਰ ਨੇ ਟਵੀਟ ਕੀਤਾ ਕਿ ਜਾਪਾਨ ਵਿੱਚ ਰਹਿਣ ਵਾਲੀ ਦੀਪਾਲੀ ਝਾਵੇਲੀ ਅਤੇ ਮਿਸਟਰ ਓਟਾ ਨੂੰ ਪਿਛਲੇ ਅਕਤੂਬਰ ਵਿੱਚ ਡਾਂਡਿਆ ਮਸਤੀ 2022, ਟੋਕਿਓ ਵਿੱਚ ਸੀਪੀਆਰ ਅਤੇ ਏਈਡੀ ਦੇਣ ਵਾਲੇ ਇੱਕ ਬੰਦੇ ਨੂੰ ਬਚਾਉਣ ਲਈ ਜੋਤੋ ਫਾਇਰ ਸਟੇਸ਼ਨ ਵੱਲੋਂ ਸਨਮਾਨਤ ਕੀਤਾ ਗਿਆ ਸੀ। ਡਾਂਡਿਆ ਰਾਸ ਗੁਜਰਾਤ ਸੂਬੇ ਦਾ ਰਿਵਾਇਤੀ ਨ੍ਰਿਤ ਹੈ।
ਐੱਨ.ਐੱਚ.ਕੇ. ਵਰਡ ਜਾਪਾਨ ਦੀ ਰਿਪੋਰਟ ਦੇ ਹਿੰਦੀ ਭਾਸ਼ਾ ਵਿੱਚ ਅਨੁਵਾਦ ਮੁਤਾਬਕ 2022 ਵਿੱਚ ਜਾਪਾਨ ਵਿੱਚ ਨਰਾਤਿਆਂ ਦੇ ਗਰਬਾ ਪ੍ਰੋਗਰਾਮ ਦੇ ਦੌਰਾਨ ਇੱਕ ਵਿਅਕਤੀ ਦੀ ਧੜਕਨ ਅਚਾਨਕ ਰੁਕ ਗਈ। ਹਾਲਾਂਕਿ ਐੱਨ.ਐਚ.ਕੇ. ਵਰਲਡ ਜਾਪਾਨ ਦੀ ਰਿਪੋਰਟ ਮੁਤਾਬਕ, ਗਰਬਾ ਖੇਡਣ ਆਈ ਦੀਪਾਲੀ ਝਾਵੇਰੀ ਨੇ ਤੁਰੰਤ ਸੀਪੀਆਰ ਅਤੇ ਆਟੋਮੇਟੇਡ ਐਕਸਟਰਨਲ ਡਿਫਿਬ੍ਰਿਲੇਟਰ (ਏ.ਈ.ਡੀ.) ਵਰਗੇ ਜੀਵਨ ਰੱਖਿਅਕ ਉਪਾਅ ਕੀਤੇ ਅਤੇ ਉਸ ਦੀ ਜਾਨ ਬਚਾਈ। ਐਮਰਜੈਂਸੀ ਸਹਾਇਤਾ ਦਸਤੇ ਦੇ ਆਉਣ ਤੱਕ ਉਸ ਨੇ ਇਨ੍ਹਾਂ ਉਪਾਵਾਂ ਨੂੰ ਜਾਰੀ ਰੱਖਿਆ। ਉਸ ਦੀ ਹਿੰਮਤ ਲਈ ਉਸ ਨੂੰ ਫਾਇਰ ਵਿਭਾਗ ਵੱਲੋਂ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਚਿੱਟੇ ਦਿਨ 2 ਬੱਚਿਆਂ ਦੀ ਮਾਂ ਦਾ ਕਤਲ, ਮੂੰਹ ਬੋਲੇ ਭਰਾ ਉਤਾਰਿਆ ਮੌਤ ਦੇ ਘਾਟ
ਦੱਸ ਦੇਈਏ ਕਿ ਪਿਛਲੇ ਸਾਲ ਅਕਤੂਬਰ ਵਿੱਚ ਟੋਕੀਓ ਵਿੱਚ ਇੱਕ ਡਾਂਡੀਆ ਮਸਤੀ ਸਮਾਗਮ ਦੌਰਾਨ ਢਹਿ ਜਾਣ ਵਾਲੇ ਵਿਅਕਤੀ ਦੀ ਜਾਨ ਬਚਾਉਣ ਤੋਂ ਬਾਅਦ ਜਾਪਾਨ ਵਿੱਚ ਵਸੇ ਭਾਰਤੀ ਪ੍ਰਵਾਸੀਆਂ ਦੀ ਮੈਂਬਰ ਦੀਪਾਲੀ ਝਾਵੇਰੀ ਜਾਪਾਨ ਵਿੱਚ ਲਾਈਫ ਸੇਵਰ ਐਕਟ ਅਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਬਣੀ ਹੈ।
ਵੀਡੀਓ ਲਈ ਕਲਿੱਕ ਕਰੋ -: