Intoxicated woman performs : ਪਟਿਆਲਾ : ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਇੱਕ ਮਹਿਲਾ ਪੁਲਿਸ ਵਾਲਿਆਂ ਨੂੰ ਗਾਲ੍ਹਾਂ ਕੱਢਦੀ ਦਿਖਾਈ ਦੇ ਰਹੀ ਹੈ। ਵਾਇਰਲ ਵੀਡੀਓ 2 ਦਿਨ ਪੁਰਾਣੀ ਹੈ ਅਤੇ ਪਟਿਆਲੇ ਦੇ ਥਾਣਾ ਅਨਾਜ ਮੰਡੀ ਵਿੱਚ ਪੈਂਦੇ ਉਪਕਾਰ ਨਗਰ ਇਲਾਕੇ ਦੀ ਦੱਸੀ ਜਾ ਰਹੀ ਹੈ। ਮਹਿਲਾ ਨਸ਼ੇ ‘ਚ ਧੁੱਤ ਹੈ ਤੇ ਪੁਲਿਸ ਵਾਲਿਆਂ ਨਾਲ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੀ ਹੈ ਤੇ ਇੰਨਾ ਹੀ ਬੱਸ ਨਹੀਂ ਉਹ ਉਥੇ ਮੌਜੂਦ ਇਕ ਸਕੂਟੀ ਸਵਾਰ ਨੂੰ ਥੱਪੜ ਮਾਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਇਥੇ ਇਹ ਦੱਸਣਯੋਗ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਇੱਕ ਮਹਿਲਾ ਨੇ ਸ਼ਰਾਬ ਪੀ ਕੇ ਖੂਬ ਹੰਗਾਮਾ ਕੀਤਾ। ਪੁਲਿਸ ਮੁਲਾਜ਼ਮਾਂ ਨੂੰ ਗਾਲ਼ਾਂ ਕੱਢਦਿਆਂ ਦੀ ਉਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇੰਨਾ ਹੀ ਨਹੀਂ ਉਸ ਨੇ ਆਪਣੀ ਮਾਂ ਨਾਲ ਵੀ ਧੱਕਾ-ਮੁੱਕੀ ਕੀਤੀ, ਜੋ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਰ ਹੀ ਸੀ।
ਮਹਿਲਾ ਵੱਲੋਂ ਨਸ਼ੇ ਦੀ ਹਾਲਤ ‘ਚ ਹਾਈ ਵੋਲਟੇਜ ਡਰਾਮਾ ਕੀਤਾ ਗਿਆ । ਮਾਮਲਾ ਉਦੋਂ ਹੋਰ ਗਰਮਾ ਗਿਆ, ਜਦੋਂ ਮਹਿਲਾ ਨੂੰ ਸ਼ਾਂਤ ਕਰਵਾਉਣ ਆਏ ਪੁਲਿਸ ਮੁਲਾਜ਼ਮਾਂ ਨਾਲ ਵੀ ਉਸਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਗਾਲ੍ਹ ਨਹੀਂ ਸੀ ਜਿਹੜੀ ਉਸ ਮਹਿਲਾ ਨੇ ਨਾ ਕੱਢੀ ਹੋਵੇ। ਥੋੜ੍ਹੀ ਦੇਰ ਬਾਅਦ ਮਹਿਲਾ ਦੀ ਮਾਂ ਉਸ ਨੂੰ ਘਰ ਲੈ ਕੇ ਗਈ। ਇਹ ਪਤਾ ਲੱਗਾ ਹੈ ਕਿ ਉਕਤ ਮਹਿਲਾ ਕਿਸੇ ਦੋਸਤ ਦੀ ਜਨਮ ਦਿਨ ਪਾਰਟੀ ‘ਤੇ ਗਈ ਸੀ ਤੇ ਉਥੇ ਹੀ ਉਸ ਨੇ ਸ਼ਰਾਬ ਪੀਤੀ ਤੇ ਹੰਗਾਮਾ ਕੀਤਾ। ਇੰਨਾ ਹੰਗਾਮਾ ਕਰਨ ਦੇ ਬਾਵਜੂਦ ਵੀ ਪੁਲਿਸ ਵਾਲਿਆਂ ਨੇ ਮਹਿਲਾ ਖਿਲਾਫ ਕੋਈ ਕਾਰਵਾਈ ਨਾ ਕਰਕੇ ਚੰਗੇ ਇਨਸਾਨ ਹੋਣ ਦੀ ਮਿਸਾਲ ਦਿੱਤੀ ਤੇ ਨਾਲ ਹੀ ਮਹਿਲਾ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ। ਬਾਅਦ ਵਿੱਚ ਮਹਿਲਾ ਵੱਲੋਂ ਪੁਲਿਸ ਮੁਲਾਜ਼ਮਾਂ ਤੋਂ ਮੁਆਫ਼ੀ ਮੰਗ ਲਈ ਗਈ। ਨਸ਼ਾ ਕਈ ਵਾਰ ਇਨਸਾਨ ‘ਤੇ ਇੰਨਾ ਹਾਵੀ ਹੋ ਜਾਂਦਾ ਹੈ ਕਿ ਉਸ ਨੂੰ ਚੰਗੇ-ਬੁਰੇ ਦੀ ਸੁੱਧ-ਬੱਧ ਭੁੱਲ ਜਾਂਦੀ ਹੈ ਤੇ ਉਹ ਅਜਿਹਾ ਕਾਰਾ ਕਰ ਦਿੰਦਾ ਹੈ।