IPS Kuldeep Chahal will be posted : ਚੰਡੀਗੜ੍ਹ : ਯੂਟੀ ਐਸਐਸਪੀ ਅਹੁਦੇ ਲਈ 2009 ਬੈਚ ਦੇ ਆਈਪੀਐਸ ਕੁਲਦੀਪ ਸਿੰਘ ਚਹਿਲ ਦੇ ਨਾਂ ’ਤੇ ਮੋਹਰ ਲੱਗ ਗਈ ਹੈ ਉਥੇ ਯੂਟੀ ਐਸਐਸਪੀ ਜੇ ਨਾਂ ਲਈ ਭੇਜੇ ਪੰਜਾਬ ਕੈਡ ਦੇ 2011 ਬੈਚ ਦੇ ਆਈਪੀਐਸ ਵਿਵੇਕਸ਼ੀਲ ਸੋਨੀ ਦਾ ਨਾਂ ਹੋਮ ਮਨਿਸਟਰੀ ਡਿਪਾਰਟਮੈਂਟ ਵਿਚ ਰਿਜੈਕਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੈਨਲ ਵਿਚ 2010 ਬੈਚ ਦੇ ਆਈਪੀਐਸ ਕੇਤਨ ਪਾਟਿਲ ਦਾ ਨਾਂ ਵੀ ਸ਼ਾਮਲ ਸੀ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਤੋਂ ਪੈਨਲ ਮਿਲਣ ਤੋਂ ਬਾਅਦ ਤਿੰਨੋਂ ਆਈਪੀਐਸ ਅਧਿਕਾਰੀਆਂ ਵਿਚ ਚੰਡੀਗੜ੍ਹ ਦੇ ਪ੍ਰਸ਼ਾਸਕ ਬੀਪੀ ਸਿੰਘ ਬਦਨੋਰ ਨੇ ਆਈਪੀਐਸ ਵਿਵੇਕਸ਼ੀਲ ਸੋਨੀ ਦਾ ਨਾਂ ਪ੍ਰਸ਼ਾਸਨ ਲੈਵਲ ਤੋਂ ਫਾਈਨਲ ਕਰਕੇ ਹੋਮ ਮਨਿਸਟਰੀ ਡਿਪਾਰਟਮੈਂਟ ਨੂੰ ਭੇਜਿਆ ਸੀ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਐਸਐਸਪੀ ਦੇ ਪੈਨਲ ਲਈ ਜਿਹੜੇ ਨਾਂ ਭੇਜੇ ਗਏ ਸਨ,ਉਨ੍ਹਾਂ ਵਿਚ ਕੁਲਦੀਪ ਚਹਿਲ ਸਭ ਤੋਂ ਸੀਨੀਅਰ 2009 ਬੈਚ ਦੇ, ਕੇਤਨ ਪਾਟਿਲ 2010 ਬੈਚ ਦੇ ਅਤੇ ਵਿਵੇਕਸ਼ੀਲ ਸੋਨੀ 2011 ਬੈਚ ਦੇ ਆਈਪੀਐਸ ਅਧਿਕਾਰੀ ਹਨ।
ਇਥੇ ਦੱਸ ਦੇਈਏ ਕਿ ਕੁਲਦੀਪ ਸਿੰਘ ਚਹਿਲ ਨੇ ਬਤੌਰ ਏਐਸਆਈ ਚੰਡੀਗੜ੍ਹ ਪੁਲਿਸ ਜੁਆਇਨ ਕੀਤੀ ਸੀ। ਬਾਅਦ ਵਿਚ ਉਨ੍ਹਾਂ ਨੇ ਨੌਕਰੀ ਛੱਡ ਕੇ ਆਈਪੀਐਸ ਦੀ ਪ੍ਰੀਖਿਆ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋ ਸਾਲਾਂ ਬਾਅਦ ਹੀ ਸਾਲ 2009 ਵਿਚ ਉਨ੍ਹਾਂ ਨੇ ਪ੍ਰੀਖਿਆ ਪਾਸ ਕੀਤੀ ਅਤੇ ਉਹ ਪੰਜਾਬ ਕੈਡਰ ਵਿਚ ਤਾਇਨਾਤ ਹੋਏ। ਕੁਲਦੀਪ ਸਿੰਘ ਪੰਜਾਬ ਦੇ ਗੈਂਗਸਟਰ ਜੈਪਾਲ ਤੇ ਸ਼ੇਰਾ ਖੁੱਬਨ ਦੇ ਐਨਕਾਊਂਟਰ ਨੂੰ ਲੈ ਕੇ ਚਰਚਾ ਵਿਚ ਆਏ ਸਨ।