Khanna election Live results : ਅੱਜ ਪੰਜਾਬ ਦੀਆਂ ਨਾਗਰਿਕ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਕੁੱਲ 117 ਸੀਟਾਂ ਲਈ 9222 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣਾ ਹੈ। ਖੰਨਾ ਤੋਂ ਚੋਣ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਖੰਨਾ ਦੇ 27 ਵਾਰਡਾਂ ‘ਚੋਂ ਕਾਂਗਰਸ ਨੇ 16, SAD ਨੇ 6, ਆਪ 2, ਆਜ਼ਾਦ ਨੇ 2 ਤੇ ਭਾਜਪਾ ਨੇ 1 ਸੀਟ ‘ਤੇ ਜਿੱਤ ਹਾਸਲ ਕੀਤੀ। ਕਿਸਾਨ ਅੰਦੋਲਨ ਦੇ ਵਿਚਕਾਰ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ‘ਤੇ ਅੱਜ ਸਭ ਦੀ ਨਜ਼ਰ ਹੈ। ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਉੱਥੇ ਹੀ ਇਸ ਵਿਚਕਾਰ ਇਨ੍ਹਾਂ ਨਾਗਰਿਕ ਚੋਣਾਂ ‘ਤੇ ਸਭ ਦੀਆਂ ਨਜ਼ਰਾਂ ਹਨ।
ਖੰਨਾ ਤੋਂ ਚੋਣ ਨਤੀਜੇ : ਵਾਰਡ ਨੰ. 1 ਤੋਂ ਸੁਖਵਿੰਦਰ ਕੌਰ (ਆਜ਼ਾਦ), ਵਾਰਡ ਨੰ. 2 ਤੋਂ ਗੁਰਮਿੰਦਰ ਸਿੰਘ ਲਾਲੀ (ਕਾਂਗਰਸ), ਵਾਰਡ ਨੰ. 3 ਤੋਂ ਅਜਨਜੀਤ ਲਾਲੀ (ਕਾਂਗਰਸ), ਵਾਰਡ ਨੰ. 4 ਤੋਂ ਅਮਰੀਸ਼ ਕਾਲੀਆ (ਕਾਂਗਰਸ), ਵਾਰਡ ਨੰ. 5 ਤੋਂ ਰੀਟਾ ਰਾਣੀ (ਅਕਾਲੀ ਦਲ), ਵਾਰਡ ਨੰ. 6 ਤੋਂ ਸੁਨੀਲ ਕੁਮਾਰ (ਕਾਂਗਰਸ), ਵਾਰਡ ਨੰ. 7 ਤੋਂ ਨੀਰੂ ਰਾਣੀ (ਕਾਂਗਰਸ), ਵਾਰਡ ਨੰ. 8 ਕਾਲੀਰਾਓ (ਅਕਾਲੀ ਦਲ), ਵਾਰਡ ਨੰ. 9 ਤੋਂ ਲਾਡੀ ਮਾਨ (ਆਜ਼ਾਦ) ਵਾਰਡ ਨੰ. 10 ਤੋਂ ਰੋਸ਼ਾ (ਅਕਾਲੀ), ਵਾਰਡ ਨੰ. 11 ਤੋਂ ਸ਼ਿਲਪਾ ਤਿਵਾੜੀ (ਕਾਂਗਰਸ), ਵਾਰਡ ਨੰ. 12 ਤੋਂ ਨਾਗਪਾਲ (ਕਾਂਗਰਸ) ਜੇਤੂ ਰਹੇ।
ਵਾਰਡ ਨੰ. 13 ਤੋਂ ਜਸਦੀਪ ਕੌਰ (ਅਕਾਲੀ), ਵਾਰਡ ਨੰ. 14 ਤੋਂ ਸੰਦੀਪ ਘਈ (ਕਾਂਗਰਸ), ਵਾਰਡ ਨੰ. 15 ਤੋਂ ਅਟਵਾਲ (ਕਾਂਗਰਸ), ਵਾਰਡ ਨੰ. 16 ਤੋਂ ਪੋਂਪੀ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰ. 17 ਤੋਂ ਸੁਰਿੰਦਰ ਬਾਵਾ (ਕਾਂਗਰਸ), ਵਾਰਡ ਨੰ. 18 ਤੋਂ ਨੀਨੂੰ (ਕਾਂਗਰਸ), ਵਾਰਡ ਨੰ. 19 ਤੋਂ ਭਾਟੀਆ (ਅਕਾਲੀ), ਵਾਰਡ ਨੰ. 20 ਤੋਂ ਗਿੰਨੀ (ਕਾਂਗਰਸ), ਵਾਰਡ ਨੰ. 21 ਤੋਂ ਦੇਵਗਨ (ਬੀਜੇਪੀ), ਵਾਰਡ ਨੰ. 22 ਤੋਂ ਰਵਿੰਦਰ ਸਿੰਘ ਬੱਬੂ (ਕਾਂਗਰਸ), ਵਾਰਡ ਨੰ. 23 ਤੋਂ ਸੁਖਮਨਜੀਤ ਸਿੰਘ (ਆਪ), ਵਾਰਡ ਨੰ. 24 ਤੋਂ ਫਾਲੀ (ਆਪ), ਵਾਰਡ ਨੰ. 25 ਤੋਂ ਰਣਵੀਰ ਸਿੰਘ ਕਾਕਾ (ਕਾਂਗਰਸ), ਵਾਰਡ ਨੰ. 26 ਤੋਂ ਸ਼ਮਿੰਦਰ ਸਿੰਘ (ਕਾਂਗਰਸ) ਤੇ ਵਾਰਡ ਨੰ. 27 ਤੋਂ ਦਲਜੀਤ ਕੌਰ (ਕਾਂਗਰਸ) ਜੇਤੂ ਰਹੇ।