ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਪੰਜ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਪੁਲਿਸ ਨੂੰ ਅੱਠ ਨਾਜਾਇਜ਼ ਹਥਿਆਰਾਂ ਵੀ ਬਰਾਮਦ ਹੋਈਆਂ ਹਨ। ਦੋ ਦੋਸ਼ੀ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹਨ। SP (ਇੰਟੈਲੀਜੈਂਸ) ਪ੍ਰਗਿਆ ਜੈਨ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।
SP ਨੇ ਦੱਸਿਆ ਕਿ 1 ਦਸੰਬਰ ਨੂੰ ਸਿਟੀ ਖੰਨਾ ਪੁਲਿਸ ਜੀ.ਟੀ ਰੋਡ ‘ਤੇ ਫੋਕਲ ਪੁਆਇੰਟ ‘ਤੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਦੋ ਨੌਜਵਾਨ ਪੈਦਲ ਆਉਂਦੇ ਦੇਖੇ ਗਏ। ਜਦੋਂ ਦੋਵਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਨਾਂ ਗੁਰਲਾਲ ਸਿੰਘ ਉਰਫ ਸਾਜਨ ਅਤੇ ਮਨਦੀਪ ਸਿੰਘ ਵਾਸੀ ਤਰਨਤਾਰਨ ਦੱਸੇ। ਗੁਰਲਾਲ ਸਿੰਘ ਉਰਫ ਸਾਜਨ ਦੇ ਬੈਗ ਦੀ ਤਲਾਸ਼ੀ ਲੈਣ ‘ਤੇ ਦੋ ਪਿਸਤੌਲ ਅਤੇ ਦੋ ਵਾਧੂ ਮੈਗਜ਼ੀਨ ਬਰਾਮਦ ਹੋਏ। ਇਸ ਦੇ ਨਾਲ ਹੀ ਮਨਦੀਪ ਸਿੰਘ ਕੋਲੋਂ ਦੋ ਪਿਸਤੌਲ ਅਤੇ ਮੈਗਜ਼ੀਨ ਵੀ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ‘ਮੈਂ ਬਿਜਲੀ ਵਿਭਾਗ ਦਾ SDO ਬੋਲ ਰਿਹਾਂ, ਤੁਹਾਡਾ ਬਿੱਲ ਅਪਡੇਟ ਨਹੀਂ…’ ਫਿਰ ਖਾਤੇ ‘ਚੋਂ ਉੱਡੇ ਲੱਖਾਂ ਰੁਪਏ
ਇਸੇ ਤਰ੍ਹਾਂ 2 ਦਸੰਬਰ ਨੂੰ ਪੁਲਿਸ ਵੱਲੋਂ ਪਿੰਡ ਮਹਿੰਦੀਪੁਰ ਦੀ ਸਰਵਿਸ ਰੋਡ ’ਤੇ ਟੀ-ਪੁਆਇੰਟ ’ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਖੰਨਾ ਵਾਲੇ ਪਾਸਿਓਂ ਆ ਰਹੀ ਇੱਕ ਕਾਲੇ ਰੰਗ ਦੀ ਕਾਰ ਨੂੰ ਰੋਕਿਆ ਗਿਆ। ਕਾਰ ਚਾਲਕ ਅਤੇ ਉਸ ਦੇ ਨਾਲ ਬੈਠਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਤਿੰਨ ਨੌਜਵਾਨਾਂ ਨੂੰ ਕਾਰ ‘ਚੋਂ ਬਾਹਰ ਕੱਢ ਲਿਆ ਗਿਆ।
ਇਨ੍ਹਾਂ ਦੇ ਨਾਂ ਸਤਨਾਮ ਸਿੰਘ ਵਾਸੀ ਡੇਰਾਬੱਸੀ, ਲਵਪ੍ਰੀਤ ਸਿੰਘ ਉਰਫ ਲਵ ਅਤੇ ਹਰਦੀਪ ਵਾਸੀ ਅੰਮ੍ਰਿਤਸਰ ਹਨ। ਫਰਾਰ ਮੁਲਜ਼ਮਾਂ ਦੇ ਨਾਂ ਪ੍ਰਿਥਵੀ ਸਿੰਘ ਵਾਸੀ ਮੁਹਾਲੀ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੱਸੇ ਜਾਂਦੇ ਹਨ। ਇਨ੍ਹਾਂ ਕੋਲੋਂ ਵੱਡੀ ਗਿਣਤੀ ਵਿਚ ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਕੋਲੋਂ ਮੌਕੇ ਤੋਂ ਇਕ ਹੋਰ ਪਿਸਤੌਲ ਬਰਾਮਦ ਹੋਇਆ।
ਵੀਡੀਓ ਲਈ ਕਲਿੱਕ ਕਰੋ : –