ludhiana fake food inspector arrested: ਲੁਧਿਆਣਾ ਜਿਲੇ ਆਏ ਦਿਨ ਲੋਕਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਠੱਗੀਆਂ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ।ਜਾਣਕਾਰੀ ਮੁਤਾਬਕ ਥਾਣਾ ਫੋਕਲ ਪੁਆਇੰਟ ਦੀ ਪੁਲਸ ਵਲੋਂ ਨਕਲੀ ਫੂਡ ਇੰਸਪੈਕਟਰ ਬਣ ਕੇ ਦੁਕਾਨਦਾਰਾਂ ਤੋਂ ਪੈਸੇ ਠੱਗਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ।
ਦੱਸ ਦੇਈਏ ਉਕਤ ਦੋਸ਼ੀ ਨੂੰ ਇਸੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ ਪਰ ਉਸ ਤੋਂ ਮਾਫੀਨਾਮਾ ਲਿਖਵਾ ਕੇ ਛੱਡ ਦਿੱਤਾ ਗਿਆ ਸੀ।ਦੱਸਣਯੋਗ ਹੈ ਕਿ ਮਨਪ੍ਰੀਤ ਸਿੰਘ ਨਾਮਕ ਨੌਜਵਾਨ ਨੂੰ ਜੀਵਨ ਨਗਰ ਇਲਾਕੇ ਦੇ ਦੁਕਾਨਦਾਰਾਂ ਦੇ ਕੋਲੋਂ ਸੈਂਪਲ ਨਾ ਭਰਨ ਦੇ ਪੈਸੇ ਮੰਗ ਰਿਹਾ ਸੀ, ਤਾਂ ਦੁਕਾਨਦਾਰਾਂ ਨੂੰ ਉਸ ਸਖਸ਼ ‘ਤੇ ਸ਼ੱਕ ਹੋਣ ਤੇ ਉਸ ਨੂੰ ਆਪਣਾ ਆਈ.ਡੀ.ਕਾਰਡ ਦਿਖਾਉਣ ਲਈ ਕਿਹਾ ਤਾਂ ਉਹ ਨਹੀਂ ਦਿਖਾ ਸਕਿਆ ਜਿਸ ਕਾਰਨ ਲੋਕਾਂ ਦਾ ਸ਼ੱਕ ਪੱਕਾ ਹੋ ਗਿਆ ਅਤੇ ਉਹ ਉਸ ਨੂੰ ਫੜ ਕੇ ਪੁਲਸ ਦੇ ਕੋਲ ਲੈ ਗਏ ਪਰ ਪੁਲਸ ਵਲੋਂ ਉਥੇ ਉਸ ਕੋਲੋਂ ਮਾਫੀਨਾਮਾ ਲਿਖਵਾ ਕੇ ਉਸ ਨੂੰ ਛੱਡ ਦਿੱਤਾ ਗਿਆ ।ਪਰ ਜਦੋਂ ਮਾਮਲਾ ਪੁਲਸ ਕਮਿਸ਼ਨਰ ਦੇ ਕੋਲ ਪਹੁੰਚਿਆ ਤਾਂ ਕਾਰਵਾਈ ਦੇ ਹੁਕਮ ਜਾਰੀ ਕੀਤੇ ਅਤੇ ਪੁਲਸ ਨੇ ਹਰਕਤ ‘ਚ ਆਉਂਦਿਆਂ ਤੁਰੰਤ ਹੀ ਮਾਮਲੇ ਦੀ ਜਾਂਚ ਕੀਤੀ ਅਤੇ ਪੁਲਸ ਥਾਣਾ ਫੋਕਲ ਪੁਆਇੰਟ ‘ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।