Mai Pardhani served : ਦਾਨਾਪੁਰ ਵਿੱਚ ਮਾਈ ਪਰਧਾਨੀ ਰਹਿੰਦੀ ਸੀ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਧਾਲੂ ਸੀ। ਰਵਾਇਤ ਮੁਤਾਬਕ ਇੱਕ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਥੇ ਚਰਨ ਪਾਏ ਸਨ। ਮਾਈ ਪਰਧਾਨੀ ਨੇ ਇਕ ਹਾਂਡੀ ਵਿੱਚ ਖਿਚੜੀ ਰਿੰਨ ਕੇ ਗੁਰੂ ਸਾਹਿਬ ਨੂੰ ਖੁਆਈ ਸੀ । ਮਾਈ ਨੇ ਉਹ ਹਾਂਡੀ ਬੜੇ ਪਿਆਰ ਨਾਲ ਸਾਂਭ ਕੇ ਰੱਖੀ ਹੋਈ ਸੀ ।
ਜਦੋਂ ਮਾਈ ਪਰਧਾਨੀ ਨੂੰ ਪਤਾ ਲੱਗਾ ਕਿ ਸਾਹਿਬਜ਼ਾਦੇ ਅਤੇ ਉਨ੍ਹਾਂ ਦਾ ਪਰਿਵਾਰ ਆਨੰਦਪੁਰ ਸਾਹਿਬ ਆਏ ਹੋਏ ਤਾਂ ਉਹ ਮਾਈ ਗੁਰੂ ਪਰਿਵਾਰ ਨੂੰ ਆ ਮਿਲੀ । ਹੱਥ ਜੋੜ ਕੇ ਬੇਨਤੀ ਕੀਤੀ ਕਿ ਅੱਜ ਦਾ ਲੰਗਰ ਉਨ੍ਹਾਂ ਪਾਸ ਛੱਕਣ । ਉਸਦਾ ਪ੍ਰੇਮ ਵੇਖ ਕੇ ਸਾਰੇ ਉਸਦਾ ਲੰਗਰ ਛੱਕਣਾ ਮੰਨ ਗਏ । ਉਨ੍ਹਾਂ ਨੇ ਗੁਰੂ ਪਰਿਵਾਰ ਲਈ ਸ਼ਾਮ ਦੇ ਭੋਜਨ ਬਣਾਇਆ ਪਰ ਸਾਹਿਬਜ਼ਾਦੇ ਨੇ ਕਿਹਾ , ਮਾਤਾ ਜੀ ਬਾਕੀ ਸਭ ਦਾਲ ਰੋਟੀ ਛੱਕਣਗੇ ਪਰ ਮੈਂ ਉਸ ਹਾਂਡੀ ਵਿਚ ਰਿੰਨ੍ਹੀਂ ਖਿਚੜੀ ਖਾਵਾਂਗਾ ਜਿਸ ਹਾਂਡੀ ਦੀ ਖਿਚੜੀ ਸਤਿਗੁਰੂ ਆਪ ਖਾ ਕੇ ਗਏ ਸਨ । ਮਾਈ ਇਹ ਸੁਣ ਕੇ ਬਹੁਤ ਖੁਸ਼ ਹੋਈ । ਉਸ ਨੇ ਸਾਰੀ ਸੰਗਤ ਨੂੰ ਦਾਲ ਫੁਲਕਾ ਛਕਾਇਆ ਤੇ ਗੁਰੂ ਜੀ ਵਾਸਤੇ ਖਿਚੜੀ ਤਿਆਰ ਕਰ ਕੇ ਲਿਆਈ । ਮਾਈ ਜੀ ਦੀ ਹਾਂਡੀ ਕਰਕੇ ਬਾਅਦ ਵਿਚ ਜਿਹੜੀ ਸੰਗਤ ਮਾਈ ਜੀ ਦੇ ਘਰ ਜੁੜਦੀ ਸੀ ਉਸਦਾ ਨਾਂ ਹਾਂਡੀ ਵਾਲੀ ਸੰਗਤ ਪੈ ਗਿਆ । ਅੱਜ ਜਿਹੜਾ ਗੁਰਦੁਆਰਾ ਹੈ ਉਸ ਦਾ ਨਾਂ ਹਾਂਡੀ ਸਾਹਿਬ ਹੈ ।
ਖਿਚੜੀ ਭਾਵੇਂ ਥੋੜ੍ਹੀ ਸੀ ਅਤੇ ਬਾਲਕ ਗੁਰੂ ਨਾਲ ਸੰਗਤ ਵਧ ਸੀ ਪਰ ਸਤਿਗੁਰੂ ਦੀ ਮਿਹਰ ਨਾਲ ਖਿਚੜੀ ਖਤਮ ਹੋਣ ਵਿਚ ਨਹੀਂ ਆ ਰਹੀ ਸੀ। ਉਸ ਸਥਾਨ ‘ਤੇ ਬਾਅਦ ਵਿਚ ਹਾਂਡੀ ਵਾਲੀ ਸੰਗਤ ਸਥਾਪਤ ਕੀਤੀ ਗਈ। ਪਹਿਲਾਂ ਇਸ ਦੀ ਸਾਂ ਸੰਭਾਲੀ ਉਦਾਸੀ ਸੰਤ ਕਰਦੇ ਸਨ। ਫਿਰ ਤਖਤ ਹਰਿਮੰਦਰ ਸਾਹਿਬ ਪਟਨਾ ਦੀ ਕਮੇਟੀ ਨਾਲ ਇਸ ਨੂੰ ਸੰਬਧਤ ਕਰ ਦਿੱਤਾ ਗਿਆ ਅਤੇ ਇਸ ਦੀ ਪੁਰਾਣੀ ਇਮਾਰਤ ਦੀ ਥਾਂ ਨਵੀਂ ਬਣਾ ਦਿੱਤੀ ਗਈ। ਇਥੇ ਹੁਣ ਗੁਰਦੁਆਰਾ ਹਾਂਡੀ ਸਾਹਿਬ ਪ੍ਰਚਲਿਤ ਹੈ।