ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ 11 ਫਰਵਰੀ ਨੂੰ ਸੂਬੇ ਵਿਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣਗੇ। ਇਸ ਦੌਰਾਨ ਉਹ ਪਾਰਟੀ ਅਧਿਕਾਰੀਆਂ ਨਾਲ ਲੋਕ ਸਭਾ ਚੋਣਾਂ ਲਈ ਜੋਸ਼ ਭਰਨਗੇ।
ਅਧਿਕਾਰੀਆਂ ਦੀ ਆਗਾਮੀ ਚੋਣਾਂ ਲਈ ਡਿਊਟੀਆਂ ਵੀ ਸੌਂਪਣਗੇ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸੂਬੇ ਵਿਚ ਕਦੇ ਵੀ ਚੋਣ ਜ਼ਾਬਤਾ ਲਾਗੂ ਕੀਤਾ ਜਾ ਸਕਦਾ ਹੈ। ਚੋਣਾਂ ਦੀ ਤਿਆਰੀ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹੇ ਤੋਂ ਲੈ ਕੇ ਬੂਥ ਪੱਧਰ ਤੱਕ ਕਮੇਟੀਆਂ ਦਾ ਗਠਨ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕਸ਼ਮੀਰ ‘ਚ ਭਾਰੀ ਬਰਫਬਾਰੀ ਵਿਚ ਫੌਜ ਨੇ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ, ਬਚਾਈ ਬੱਚੇ ਤੇ ਮਾਂ ਦੀ ਜਾਨ
ਇਹ ਵੀ ਖਬਰ ਹੈ ਕਿ ਆਪਣੇ ਪੰਜਾਬ ਦੌਰੇ ‘ਤੇ ਮਲਿੱਕਾਰੁਜਨ ਖੜਗੇ ਸਮਰਾਲਾ ਵਿਚ ਇਕ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਇਸ ਮੌਕੇ ‘ਤੇ ਆਗਾਮੀ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ ਜਾਵੇਗੀ। ਸਾਬਕਾ ਵਿਧਾਇਕ ਤੇ ਪੀਪੀਸੀਸੀ ਖਜ਼ਾਨਚੀ ਅਮਿਤ ਵਿਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਸ਼ਟਰੀ ਕਾਂਗਰਸ ਪ੍ਰਧਾਨ ਦੇ ਸਮਾਗਮ ਨੂੰ ਲੈ ਕੇ ਸੂਬਾ ਪੱਧਰ ਦੇ ਨੇਤਾ ਵੀ ਹਿੱਸਾ ਲੈਣਗੇ, ਜਿਸ ਵਿਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –