ਅੰਮ੍ਰਿਤਸਰ ‘ਚ ਐਤਵਾਰ ਦੁਪਹਿਰ ਨੂੰ ਸਰੀ ਬਾਜ਼ਾਰ ‘ਚੋਂ ਇਕ ਵਿਅਕਤੀ ਨੇ ਰਿਵਾਲਵਰ ਕੱਢ ਲਿਆ। ਉਸ ਨੇ ਉਸ ਤੋਂ ਕੋਈ ਫਾਇਰ ਤਾਂ ਨਹੀਂ ਕੀਤਾ, ਪਰ ਲੋਕਾਂ ਨੂੰ ਡਰਾ ਕੇ ਆਪਣਾ ਕੰਮ ਕਰਵਾ ਲਿਆ। ਮਾਮਲਾ ਅੰਮ੍ਰਿਤਸਰ ਦੇ ਪੁਤਲੀਘਰ ਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਵੀ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਪੁਤਲੀਘਰ ‘ਚ ਟ੍ਰੈਫਿਕ ਸਮੱਸਿਆ ਦਾ ਹੱਲ ਨਹੀਂ ਹੋਇਆ। ਇੱਥੇ ਹਰ ਰੋਜ਼ ਲੰਮਾ ਜਾਮ ਲੱਗ ਜਾਂਦਾ ਹੈ। ਪੁਲਿਸ ਨੇ ਕਈ ਵਾਰ ਇੱਥੋਂ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਵਿੱਢੀ ਪਰ ਉਨ੍ਹਾਂ ਦੇ ਉੱਥੋਂ ਨਿਕਲਦਿਆਂ ਹੀ ਸਥਿਤੀ ਪਹਿਲਾਂ ਵਰਗੀ ਹੋ ਜਾਂਦੀ ਹੈ। ਐਤਵਾਰ ਦੁਪਹਿਰ ਨੂੰ ਵੀ ਅਜਿਹਾ ਹੀ ਹੋਇਆ। ਪੁਤਲੀਘਰ ਵਿਖੇ ਲੰਮਾ ਟਰੈਫਿਕ ਜਾਮ ਰਿਹਾ ਪਰ ਇਸ ਦੌਰਾਨ ਇੱਕ ਵਿਅਕਤੀ ਦੀ ਕਾਰ ਜਾਮ ਵਿੱਚ ਫਸ ਗਈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲਾ ਹੈ ਤੋਹਫਾ, 4 ਫੀਸਦੀ ਡੀਏ ਵਧਾਉਣ ਦੀ ਤਿਆਰੀ ‘ਚ ਕੇਂਦਰ
ਗੁੱਸੇ ਵਿੱਚ ਆਏ ਵਿਅਕਤੀ ਨੇ ਆਪਣਾ ਰਿਵਾਲਵਰ ਕੱਢ ਕੇ ਹਵਾ ਵਿੱਚ ਲਹਿਰਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਰਿਵਾਲਵਰ ਦੇ ਦਮ ‘ਤੇ ਟ੍ਰੈਫਿਕ ਕਲੀਅਰ ਕੀਤਾ ਪਰ ਲੋਕਾਂ ਨੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ।
ਇਸ ਦੌਰਾਨ ਉਕਤ ਵਿਅਕਤੀ ਨੇ ਕਿਸੇ ਵੱਲ ਰਿਵਾਲਵਰ ਤਾਂ ਨਹੀਂ ਕੀਤੀ, ਪਰ ਰਿਵਾਲਵਰ ਦਿਖਾ ਕੇ ਲੋਕਾਂ ਨੂੰ ਰਸਤਾ ਸਾਫ਼ ਕਰਵਾ ਦਿੱਤਾ। ਉਸ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਹੈ। ਪੁਲਿਸ ਨੇ ਵੀ ਇਸ ਵੀਡੀਓ ‘ਚ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: