ਮਹਾਰਾਸ਼ਟਰ ‘ਚ ਇਕ ਵਿਅਕਤੀ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਆਪਣੀ ਡੇਢ ਸਾਲ ਦੀ ਬੇਟੀ ਨੂੰ ਛੱਪੜ ‘ਚ ਸੁੱਟ ਦਿੱਤਾ। ਇਹ ਘਟਨਾ ਬੁੱਧਵਾਰ ਸਵੇਰੇ ਜਾਲਨਾ ਤਹਿਸੀਲ ਦੇ ਨਿਧੀਨਾ ਪਿੰਡ ਦੀ ਹੈ, ਜਿੱਥੇ 30 ਸਾਲਾਂ ਜਗਨਨਾਥ ਢਕਾਣੇ ਨੇ ਗੁੱਸੇ ‘ਚ ਇਹ ਕਦਮ ਚੁੱਕਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਧੀ ਦੇ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ। ਖੇਤ ਮਜ਼ਦੂਰ ਜਗਨਨਾਥ ਦੋ ਮਹੀਨੇ ਪਹਿਲਾਂ ਔਰੰਗਾਬਾਦ ਦੇ ਸਿਲੋਦ ਤੋਂ ਆਪਣੀ ਪਤਨੀ ਅਤੇ ਧੀ ਨਾਲ ਜਾਲਨਾ ਆਇਆ ਸੀ।
ਬੁੱਧਵਾਰ ਸਵੇਰੇ ਜਗਨਨਾਥ ਅਤੇ ਉਸ ਦੀ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਉਹ ਪੰਘੂੜੇ ਵਿੱਚ ਸੁੱਤੀ ਹੋਈ ਆਪਣੀ ਡੇਢ ਸਾਲ ਦੀ ਬੱਚੀ ਨੂੰ ਚੁੱਕ ਕੇ ਖੇਤ ਵਿੱਚ ਬਣੇ ਛੱਪੜ ਵਿੱਚ ਸੁੱਟ ਦਿੱਤਾ। ਪੁਲਿਸ ਮੁਤਾਬਕ ਉਸ ਦੀ ਪਤਨੀ ਨੂੰ ਇਸ ਬਾਰੇ ਪਤਾ ਨਹੀਂ ਸੀ। ਉਹ ਆਪਣੀ ਧੀ ਨੂੰ ਲੱਭਣ ਲੱਗੀ। ਬਾਅਦ ਵਿੱਚ ਜਗਨਨਾਥ ਨੇ ਵੀ ਧੀ ਨੂੰ ਲੱਭਣ ਦਾ ਬਹਾਨਾ ਲਾਇਆ।
ਇਹ ਵੀ ਪੜ੍ਹੋ : ਫਿਰ ਹੋਸਟਲ ‘ਚ ਬਣੀ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ, ਬੂਹੇ ਦੇ ਮੋਰੇ ‘ਚ ਮੋਬਾਈਲ ਲਾਉਂਦਾ ਸੀ ਸਫਾਈ ਵਾਲਾ
ਪੁਲਿਸ ਨੇ ਦੱਸਿਆ ਕਿ ਜਦੋਂ ਪਤਨੀ ਨੂੰ ਬੱਚੀ ਨਹੀਂ ਮਿਲੀ ਤਾਂ ਉਸ ਨੇ ਪਤੀ ਜਗਨਨਾਥ ਨਾਲ ਮਿਲ ਕੇ ਚੰਦਨਜੀਰਾ ਪੁਲਸ ਸਟੇਸ਼ਨ ‘ਚ ਬੱਚੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ। ਪਰ ਉਹ ਆਪਣਾ ਬਿਆਨ ਬਦਲਦਾ ਰਿਹਾ। ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਆਪਣੀ ਧੀ ਦੇ ਅਗਵਾ ਹੋਣ ਦੀ ਕਹਾਣੀ ਘੜੀ ਸੀ। ਡੂੰਘਾਈ ਨਾਲ ਪੁੱਛਗਿੱਛ ਤੋਂ ਬਾਅਦ ਆਖਰਿਕਾਰ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: