ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਪੰਜਾਬ ਪੁਲਿਸ ਤੋਂ ਸੁਰੱਖਿਆ ਮੰਗੀ ਹੈ। ਉਥੇ ਹੀ ਮਨਕੀਰਤ ਔਲਖ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਆਪਣੇ ਮੈਨੇਜਰ ਦੀ ਮੂਸੇਵਾਲਾ ਕਤਲਕਾਂਡ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਮਨਕੀਰਤ ਔਲਖ ਨੇ ਆਪਣੇ ਸੰਦੇਸ਼ ਵਿੱਚ ਮੂਸੇਵਾਲਾ ਦੇ ਕਤਲ ਵਿੱਚ ਆਪਣੇ ਮੈਨੇਜਰ ਸਚਿਨ ਦੇ ਸ਼ਾਮਲ ਹੋਣ ਦੀਆਂ ਰਿਪੋਰਟਾਂ ਨੂੰ ਵੀ ਸਿਰੇ ਤੋਂ ਖਾਰਜ ਕੀਤਾ ਹੈ।
ਮਨਕੀਰਤ ਨੇ ਕਿਹਾ ਕਿ ਮੂਸੇਵਾਲਾ ਸਾਡੇ ਵਿੱਚ ਨਹੀਂ ਰਹੇ, ਉਨ੍ਹਾਂ ਦੀ ਮੌਤ ਬਹੁਤ ਦੁਖ ਹੈ। ਇੱਕ ਜਵਾਨ ਪੁੱਤ ਦਾ ਆਪਣੇ ਮਾਪਿਆਂ ਤੋਂ ਵਿਛੜ ਜਾਣਾ ਬਹੁਤ ਮਾੜਾ ਸੀ। ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਮਾਣ ਸੀ। ਉਸ ਨੇ ਦੱਸਿਆ ਕਿ ਮੂਸੇਵਾਲਾ ਦਾ ਕੋਈ ਮੈਨੇਜਰ ਨਹੀਂ ਸੀ। ਮਨਕੀਰਤ ਨੇ ਕਿਹਾ ਕਿ ਮੈਂ ਕਿਸੇ ਗੈਂਗਸਟਰ ਗਰੁੱਪ ਨਾਲ ਸਬੰਧ ਨਹੀਂ ਰੱਖਦਾ। ਮੈਂ ਜੋ ਵੀ ਹਾਂ, ਆਪਣੀ ਮਿਹਨਤ ਸਦਕਾ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਬੰਬੀਹਾ ਗਰੁੱਪ ਨੇ ਮੂਸੇਵਾਲਾ ਕਤਲ ਕਾਂਡ ਪਿੱਛੇ ਮਨਕੀਰਤ ਔਲਖ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ ਤੇ ਕਿਹਾ ਗਿਆ ਸੀ ਮਨਕੀਰਤ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ। ਉਹ ਲਾਰੈਂਸ ਗੈਂਗ ਨੂੰ ਪੇਡ ਗਾਇਕਾਂ ਦੀ ਜਾਣਕਾਰੀ ਦਿੰਦਾ ਹੈ। ਜਿਸ ਤੋਂ ਬਾਅਦ ਉਹ ਫਿਰੌਤੀ ਇਕੱਠੀ ਕਰਦਾ ਹੈ। ਗੌਂਡਰ ਗੈਂਗ ਨੇ ਮਨਕੀਰਤ ਦੀ ਭੂਮਿਕਾ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ।