ਪਠਾਨਕੋਟ ‘ਚ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਪ੍ਰਵਾਸੀ ਪੰਛੀ ਰਣਜੀਤ ਸਾਗਰ ਡੈਮ ਦੀ ਝੀਲ ‘ਤੇ ਪਹੁੰਚੇ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 4 ਗੁਣਾ ਵੱਧ ਪਰਵਾਸੀ ਪੰਛੀ ਆਏ ਹਨ, ਜੰਗਲੀ ਜੀਵ ਵਿਭਾਗ ਇਨ੍ਹਾਂ ਪੰਛੀਆਂ ਦਾ ਸਰਵੇਖਣ ਕਰ ਰਿਹਾ ਹੈ, ਹੁਣ ਤੱਕ ਸਾਈਬੇਰੀਅਨ ਪੰਛੀਆਂ ਦੀ ਗਿਣਤੀ 5 ਹਜ਼ਾਰ ਤੋਂ ਵੱਧ ਹੈ?
ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀ ਝੀਲ ‘ਤੇ ਪਰਵਾਸੀ ਪੰਛੀ ਆ ਰਹੇ ਹਨ। ਜੰਗਲੀ ਜੀਵ ਵਿਭਾਗ ਵੱਲੋਂ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਸਾਰੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਸਾਲ ਰਣਜੀਤ ਸਾਗਰ ਡੈਮ ਝੀਲ ‘ਤੇ ਪਿਛਲੇ ਸਾਲ ਨਾਲੋਂ 4 ਗੁਣਾ ਵੱਧ ਪ੍ਰਵਾਸੀ ਪੰਛੀ ਆਏ ਹਨ।
ਝੀਲ ਵਿੱਚ ਵੱਖ-ਵੱਖ ਤਰ੍ਹਾਂ ਦੇ ਪੰਛੀ ਆਪਣੇ ਭੋਜਨ ਦੀ ਭਾਲ ਵਿੱਚ ਰਹਿੰਦੇ ਹਨ ਕਿਉਂਕਿ ਇਸ ਸਮੇਂ ਮੌਸਮ ਠੀਕ ਹੈ ਅਤੇ ਸਾਈਬੇਰੀਅਨ ਪੰਛੀਆਂ ਦੀ ਗਿਣਤੀ ਜ਼ਿਆਦਾ ਹੈ। ਇਹ ਪੰਛੀ ਸਾਇਬੇਰੀਆ, ਰੂਸ ਅਤੇ ਯੂਕਰੇਨ ਤੋਂ ਭਾਰਤ ਆਉਂਦੇ ਹਨ ਅਤੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਦੇ ਪਠਾਨਕੋਟ ਪਹੁੰਚੇ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੇ 461 ਨਵੇਂ ਪੁਲਿਸ ਮੁਲਾਜ਼ਮ, CM ਭਗਵੰਤ ਮਾਨ ਨੇ ਸੌਂਪੇ ਨਿਯੁਕਤੀ ਪੱਤਰ
DFO ਵਾਇਲਡ ਲਾਈਫ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪਰਵਾਸੀ ਪੰਛੀਆਂ ਦੀ ਗਿਣਤੀ ਵੱਧ ਹੈ। ਇਸ ਸਾਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ 5000 ਦੇ ਕਰੀਬ ਪਰਵਾਸੀ ਪੰਛੀ ਦੇਖੇ ਗਏ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਵਾਰ ਮੌਸਮ ਉਨ੍ਹਾਂ ਲਈ ਅਨੁਕੂਲ ਹੈ। ਜਿਸ ਕਾਰਨ ਇਨ੍ਹਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਜੰਗਲੀ ਜੀਵ ਵਿਭਾਗ ਵੀ ਇਸ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”