Mir Mannu the : ਮੀਰ ਮੰਨੂ (1700-4 ਨਵੰਬਰ 1753) ਪੰਜਾਬ ਦਾ ਸੂਬੇਦਾਰ ਸੀ। ਉਸ ਨੂੰ ਜਾਲਮ ਸੂਬੇਦਾਰ ਮੰਨਿਆ ਜਾਂਦਾ ਹੈ। ਜਿਸ ਦਾ ਜਨਮ ਲਾਹੌਰ ਵਿੱਖੇ ਹੋਇਆ। ਮੀਰ ਮੰਨੂ ਦੇ ਦਰਬਾਰ ਵਿੱਚ ਉਨ੍ਹਾਂ ਲੋਕਾਂ ਦਾ ਬੋਲਬਾਲਾ ਸੀ ਜੋ ਸਿੱਖਾਂ ਨੂੰ ਕਾਫਰ ਕਹਿੰਦੇ ਸਨ ਅਤੇ ਅਬਦਾਲੀ ਹੱਥੋਂ ਹਾਰ ਦਾ ਕਾਰਨ ਸਿਰਫ ਤੇ ਸਿਰਫ ਸਿੱਖ ਹੀ ਸਮਝਦੇ ਸਨ। ਮੀਰ ਮੰਨੂ ਨੇ ਸਿੱਖਾਂ ਦੀਆਂ ਜਾਗੀਰਾਂ ਜ਼ਬਤ ਕਰਨਾ ਸ਼ੁਰੂ ਕਰ ਦਿੱਤੀਆ ਅਤੇ ਕੇਸਧਾਰੀ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਇੱਕ ਸਿਰ ਦਾ ਮੁੱਲ ਦਸ ਰੁਪਏ ਰੱਖਿਆ ਗਿਆ ਜੋ ਉਸ ਵੇਲੇ ਕਾਫੀ ਵੱਡੀ ਰਕਮ ਸੀ। ਲਾਲਚੀ ਲੋਕਾਂ ਨੇ ਲੜਕੀਆਂ ਦੇ ਕਤਲ ਕਰਨੇ ਸ਼ੁਰੂ ਕਰ ਦਿਤਾ ਤੇ ਕਿਹਾ ਕਿ ਇਹ ਸਿੱਖ ਹੈ। ਸੈਂਕੜੇ ਸਿੱਖ ਕਤਲ ਕੀਤੇ ਜਾਂਦੇ। ਔਰਤਾਂ ਨੂੰ ਹਰ ਰੋਜ ਸਵਾ ਮਣ ਦਾਣੇ ਚੱਕੀ ਨਾਲ ਪੀਹਣ ਲਈ ਦਿੱਤੇ ਜਾਂਦੇ। ਭੁੱਖੇ ਬਾਲ ਗੋਦੀਆਂ ਵਿੱਚ ਵਿਲਕਦੇ ਪਰ ਮਾਵਾਂ ਭਾਣਾ ਮੰਨ ਕੇ ਪੀਸਣੇ ਪੀਸੀ ਜਾਂਦੀਆਂ। ਜੁਲਮ ਦੀ ਹੱਦ ਹੋ ਗਈ ਜਦੋਂ ਮੀਰ ਮੰਨੂ ਨੇ ਬੱਚੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਦੁੱਧ ਚੰਘਦੇ ਬੱਚੇ ਖੋਹ ਕੇ ਅਸਮਾਨ ਵੱਲ ਵਗਾਹ ਕੇ ਮਾਰੇ ਜਾਂਦੇ ਤੇ ਥੱਲੇ ਬਰਛਾ ਡਾਹ ਕੇ ਮਾਰ ਦਿੱਤੇ ਜਾਂਦੇ। ਬੱਚਿਆਂ ਦੇ ਟੋਟੇ ਕਰ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਜਾਂਦੇ। ਸਿੱਖਾਂ ਦੇ ਜਥੇ ਲੜਦੇ ਭਿੜਦੇ ਦੂਰ ਜੰਗਲਾਂ, ਪਹਾੜਾਂ ਜਾਂ ਮਾਲਵੇ ਦੇ ਰੇਤਥਲਿਆਂ ਵੱਲ ਨਿਕਲ ਗਏ।
ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਸਮਾਂ ਸਿੱਖਾਂ ਵਾਸਤੇ ਬਹੁਤ ਹੀ ਅਰਾਜਕਤਾ ਭਰਿਆ ਸੀ। ਹਰੇਕ ਮੁਗਲ ਸ਼ਾਸਕ ਵੱਲੋਂ ਸਿੱਖਾਂ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ। ਮੁਇਨ ਉਲ ਮੁਲਕ , ਲਾਹੌਰ ਦਾ ਗਵਰਨਰ ਨੇ ਸਿੱਖਾਂ ਦੇ ਨਾਲ-ਨਾਲ ਸਿੰਘਣੀਆਂ ਤੇ ਬੱਚਿਆਂ ‘ਤੇ ਵੀ ਬਹੁਤ ਤਸ਼ੱਦਦ ਕੀਤੇ। ਅਪ੍ਰੈਲ 1752 ‘ਚ ਅਹਿਮਦ ਸ਼ਾਹ ਦੁਰਾਨੀ ਦੇ ਮੁਲਤਾਨ ਉਪਰ ਹਮਲੇ ਵੇਲੇ ਲੜਾਈ ਦੌਰਾਨ ਦੀਵਾਨ ਕੌੜਾ ਮੱਲ ਮਾਰਿਆ ਗਿਆ ਜੋ ਕਿ ਸਿੱਖਾਂ ਦਾ ਹਮਦਰਦ ਸੀ। ਜਿਸ ਕਾਰਨ ਸਿੱਖਾਂ ਪ੍ਰਤੀ ਹਕੂਮਤ ਦੇ ਰਵੱਈਆ ਵਿਚ ਤਬਦੀਲੀ ਆ ਗਈ। ਮੁਗਲਾਂ-ਅਫਗਾਨਾਂ ਦੀ ਆਪਸੀ ਲੜਾਈ ਦਾ ਫਾਇਦਾ ਚੁੱਕ ਕੇ ਸਿੱਖ ਸਰਦਾਰਾਂ ਯੋਧਿਆਂ ਨੇ ਜ਼ਮੀਨ ਦੇ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ। ਮੀਰ ਮਨੂੰ ਨੇ ਬਦਲਾ ਲੈਣ ਲਈ ਸਿੱਖਾਂ ਨੂੰ ਖਤਮ ਕਰਨ ਬਾਰੇ ਸੋਚਿਆ। ਉਸ ਨੇ ਸਿੱਖਾਂ ਦੇ ਨਾਲ-ਨਾਲ ਸਿੰਘਣੀਆਂ ਤੇ ਬੱਚਿਆਂ ਨੂੰ ਵੀ ਲਾਹੌਰ ਦੀ ਜੇਲ੍ਹ ‘ਚ ਬੰਦ ਕਰ ਦਿੱਤਾ।
ਇਹ ਸਿੱਖ ਧਰਮ ਦੇ ਇਤਿਹਾਸ ਦੀ ਬਹੁਤ ਹੀ ਦੁਖਦ ਘਟਨਾ ਹੈ। ਬੱਚਿਆਂ ‘ਤੇ ਜ਼ੁਲਮ ਢਾਹੇ ਜਾ ਰਹੇ ਹਨ। ਨਿੱਕੇ ਬੱਚਿਆਂ ਨੂੰ ਜੱਲਾਦਾਂ ਵੱਲੋਂ ਉਪਰ ਸੁੱਟਿਆ ਜਾਂਦਾ ਹੈ ਤੇ ਬਰਛੇ ਨਾਲ ਮਾਰਿਆ ਜਾਂਦਾ ਹੈ। ਬੱਚਿਆਂ ਨੂੰ ਮਾਰਨ ਤੋਂ ਬਾਅਦ ਵੀ ਉਨ੍ਹਾਂ ਨਾਲ ਕੀਤਾ ਜਾਣਾ ਵਾਲਾ ਸਲੂਕ ਹੋਰ ਵੀ ਦਿਲ ਚੀਰਵਾਂ ਦੇ ਕੰਬਾ ਦੇਣਾ ਵਾਲਾ ਹੈ। ਮਰੇ ਬੱਚਿਆਂ ਨੂੰ ਬਰਛੇ ਤੋਂ ਵੱਖ ਕਰਕੇ ਕੋਲ ਖੜ੍ਹੇ ਖੜਗਧਾਰੀ ਹਵਾਲੇ ਕਰ ਦਿੱਤਾ ਜਾਵੇਗਾ। ਉਹ ਬੇਰਹਿਮੀ ਨਾਲ ਬੱਚਿਆਂ ਦੇ ਟੋਟੇ-ਟੋਟੇ ਕਰਕੇ ਜ਼ਮੀਨ ਉਪਰ ਸੁੱਟ ਦਿੰਦਾ ਹੈ ਤੇ ਬੱਚਿਆਂ ਦਾ ਢੇਰ ਲਗਾ ਦਿੰਦਾ ਹੈ ਤੇ ਫਿਰ ਲਹੂ ਨਾਲ ਲਿਬੜੇ ਮਾਸ ਦੇ ਟੁਕੜੇ ਤੇ ਲਮਕਦੀਆਂ ਨਾੜਾਂ ਨੂੰ ਇਕੱਠਾ ਕਰਕੇ ਉਸ ਸਿੰਘਣੀ ਦੀ ਝੋਲੀ ਪਾ ਦੇਵੇਗਾ ਜਿਸ ਦਾ ਉਹ ਬੱਚਾ ਹੈ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਇਸਲਾਮ ਕਬੂਲ ਨਹੀਂ ਕੀਤਾ ਤੇ ਆਪਣੇ ਬੱਚਿਆਂ ਦੀ ਰਾਖੀ ਲਈ ਬੇਨਤੀ ਨਹੀਂ ਕੀਤੀ।ਆਪ ਅੱਗੇ ਹੋ ਕੇ ਮਾਣ ਨਾਲ ਸਿਰ ਉੱਚਾ ਕਰਕੇ ਆਪਣੇ ਬੱਚਿਆਂ ਨੂੰ ਕਤਲਗਾਹ ਤੱਕ ਲਿਆਉਣ ਦੀ ਮਿਸਾਲ ਹੋਰ ਕਿਸੇ ਕੌਮ ਦੇ ਇਤਿਹਾਸ ‘ਚ ਨਹੀਂ ਮਿਲਦੀ।