miss pooja emotional post for late father:ਹਰ ਇਨਸਾਨ ਦੇ ਲਈ ਉਸਦੇ ਮਾਂ-ਬਾਪ ਬਹੁਤ ਹੀ ਖ਼ਾਸ ਹੁੰਦੇ ਨੇ । ਪਰ ਜਦੋਂ ਅਚਾਨਕ ਮਾਪਿਆਂ ‘ਚੋਂ ਕੋਈ ਇੱਕ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ । ਅਜਿਹਾ ਹੀ ਦੁੱਖ ‘ਚ ਏਨੀਂ ਦਿਨੀਂ ਨਿਕਲ ਰਹੇ ਨੇ ਪੰਜਾਬੀ ਗਾਇਕਾ ਮਿਸ ਪੂਜਾ । ਕੁਝ ਦਿਨ ਪਹਿਲਾਂ ਹੀ ਮਿਸ ਪੂਜਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ।ਮਿਸ ਪੂਜਾ ਦੇ ਪਿਤਾ ਇੰਦਰਪਾਲ ਸਿੰਘ ਲਗਭਗ 65 ਸਾਲ ਦੀ ਉਮਰ ‘ਚ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ।ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ।ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ- ‘ਮੇਰੇ ਹੀਰੋ, ਮੇਰਾ ਦਿਲ, ਮੇਰੀ ਜਾਨ, ਮੇਰੀ ਜ਼ਿੰਦਗੀ ਚਲੀ ਗਈ ਹੈ ਅਤੇ ਮੈਨੂੰ ਇਕੱਲਾ ਛੱਡ ਗਈ ਹੈ । ਜੋ ਵੀ ਮੈਂ ਆਪਣੀ ਜ਼ਿੰਦਗੀ ਵਿਚ ਪ੍ਰਾਪਤ ਕੀਤਾ ਹੈ ਉਹ ਸਿਰਫ ਆਪਣੇ ਪਾਪਾ ਕਰਕੇ ਹਾਸਿਲ ਕੀਤਾ ਹੈ । ਸਭ ਚੀਜ਼ਾਂ ਲਈ ਪਾਪਾ ਦਾ ਧੰਨਵਾਦ, ਮੈਨੂੰ ਇੰਨਾ ਕਾਬਿਲ ਇਨਸਾਨ ਬਨਾਉਣ ਦੇ ਲਈ ਹੈ’ ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਪਿਤਾ ਦੇ ਲਈ ਪਿਆਰ ਨੂੰ ਜ਼ਾਹਿਰ ਕੀਤਾ ਹੈ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਮਿਸ ਪੂਜਾ ਨੂੰ ਹਿੰਮਤ ਦੇ ਰਹੇ ਨੇ ।
ਤਹਾਨੂੰ ਦੱਸ ਦੇਈਏ ਕਿ ਇਹ ਸਾਲ ਮਨੋਰੰਜਨ ਜਗਤ ਲਈ ਬਹੁਤ ਹੀ ਬੁਰਾ ਸਾਲ ਸਾਬਿਤ ਹੋਇਆ ਹੈ , ਇਸ ਸਾਲ ਕਦੇ ਵੱਡੀਆਂ ਸ਼ਖਸੀਅਤਾਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ।ਇਹ ਹੀ ਨਹੀਂ ਬਾਲੀਵੁਡ ਹੋ ਜਾਂ ਪੰਜਾਬੀ ਇੰਸਡਟਰੀ ਲਗਾਤਾਰ ਕਈ ਹਸਤੀਆਂ ਦੁਨੀਆ ਨੂੰ ਅਲਵਿਦਾ ਆਖ ਗਈਆਂ। ਹਾਲ ਹੀ ਵਿੱਚ ਅੱਜ ਵੀ ਬਾਲੀਵੁਡ ਜਗਤ ਤੋਂ ਬੁਰੀ ਖਬਰ ਆਈ ਕਿ ਮਸ਼ਹੂਰ ਸਿੰਗਰ ਬਾਲਾਸੁਬਰਮਣਿਆਮ ਦਾ ਦੇਹਾਂਤ ਹੋ ਗਿਆ । ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ 74 ਸਾਲ ਦੀ ਸੀ ਅਤੇ ਉਨ੍ਹਾਂ ਦਾ ਕੁੱਝ ਦਿਨ ਪਹਿਲਾਂ ਕੋਰੋਨਾ ਪਾਜੀਟਿਵ ਆਇਆ ਸੀ ਅਤੇ 13 ਸਤੰਬਰ ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਵੀ ਆ ਗਈ ਸੀ।ਪਰ ਉਨ੍ਹਾਂ ਦੀ ਆਖਿਰੀ ਦਿਨਾਂ ਵਿੱਚ ਜਿਆਦਾ ਤਬੀਅਤ ਵਿਗੜਨ ਤੇ ਵੈਂਟੀਲੇਟਰ ਤੇ ਵੀ ਰੱਖਿਆ ਗਿਆ ਸੀ ਪਰ ਅੱਜ ਜਿੱਥੇ ਉਨ੍ਹਾਂ ਦੀ ਉਨ੍ਹਾਂ ਦੀ ਤਬੀਅਤ ਜਿਆਦਾ ਖਰਾਬ ਹੋਣ ਤੇ ਉਹ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਬਾਲੀਵੁਡ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ।