miss pooja share video of her late father:ਗਾਇਕਾ ਮਿਸ ਪੂਜਾ ਏਨੀਂ ਦਿਨੀਂ ਸਦਮੇ ਵਿੱਚ ਹਨ ਕਿਉਂਕਿ ਹਾਲ ਹੀ ਵਿੱਚ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਹੈ । ਉਹਨਾਂ ਦੇ ਪਿਤਾ ਕੁਝ ਦਿਨਾਂ ਤੋਂ ਬਿਮਾਰ ਸਨ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਮਿਸ ਪੂਜਾ ਨੇ ਆਪਣੇ ਪਿਤਾ ਦੀ ਯਾਦ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਹ ਵੀਡੀਓ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ । ਵੀਡੀਓ ਵਿੱਚ ਮਿਸ ਪੂਜਾ ਤੇ ਉਹਨਾਂ ਦੇ ਪਿਤਾ ਜੀ ਦਿਖਾਈ ਦੇ ਰਹੇ ਹਨ । ਵੀਡੀਓ ਵਿੱਚ ਮਿਸ ਪੂਜਾ ਆਪਣੇ ਪਿਤਾ ਨੂੰ ਗਾਣਾ ਸੁਣਾਉਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ਨੂੰ ਮਿਸ ਪੂਜਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਮਿਸ ਯੂ ਪਿਤਾ, ਤੁਹਾਡੇ ਬਗੈਰ ਜ਼ਿੰਦਗੀ ਕੁਝ ਨਹੀਂ’ ।ਮਿਸ ਪੂਜਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਿਸ ਪੂਜਾ ਦੇ ਦਿਲ ਤੇ ਕੀ ਬੀਤਦੀ ਹੋਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਸ ਪੂਜਾ ਦੇ ਕਰੀਅਰ ਨੂੰ ਬਨਾਉਣ ਵਿੱਚ ਉਹਨਾਂ ਦੇ ਪਿਤਾ ਦਾ ਵੱਡਾ ਯੋਗਦਾਨ ਹੈ ।
ਮਿਸ ਪੂਜਾ ਦੇ ਪਿਤਾ ਇੰਦਰਪਾਲ ਸਿੰਘ ਲਗਭਗ 65 ਸਾਲ ਦੀ ਉਮਰ ‘ਚ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ।ਹਾਲ ਹੀ ਵਿੱਚ ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ।ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ- ‘ਮੇਰੇ ਹੀਰੋ, ਮੇਰਾ ਦਿਲ, ਮੇਰੀ ਜਾਨ, ਮੇਰੀ ਜ਼ਿੰਦਗੀ ਚਲੀ ਗਈ ਹੈ ਅਤੇ ਮੈਨੂੰ ਇਕੱਲਾ ਛੱਡ ਗਈ ਹੈ । ਜੋ ਵੀ ਮੈਂ ਆਪਣੀ ਜ਼ਿੰਦਗੀ ਵਿਚ ਪ੍ਰਾਪਤ ਕੀਤਾ ਹੈ ਉਹ ਸਿਰਫ ਆਪਣੇ ਪਾਪਾ ਕਰਕੇ ਹਾਸਿਲ ਕੀਤਾ ਹੈ । ਸਭ ਚੀਜ਼ਾਂ ਲਈ ਪਾਪਾ ਦਾ ਧੰਨਵਾਦ, ਮੈਨੂੰ ਇੰਨਾ ਕਾਬਿਲ ਇਨਸਾਨ ਬਨਾਉਣ ਦੇ ਲਈ ਹੈ’ ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤੀਆਂ। ਉਨ੍ਹਾਂ ਨੇ ਆਪਣੇ ਪਿਤਾ ਦੇ ਲਈ ਪਿਆਰ ਨੂੰ ਜ਼ਾਹਿਰ ਕੀਤਾ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਮਿਸ ਪੂਜਾ ਨੂੰ ਹਿੰਮਤ ਦਿੱਤੀ ।