Mohali sisters sang : ਮੋਹਾਲੀ ਦੀਆਂ ਦੋ ਭੈਣਾਂ ਵੱਲੋਂ ਕਿਸਾਨੀ ਸੰਘਰਸ਼ ‘ਤੇ ਗਾਣਾ “ਸੁਣ ਦਿੱਲੀਏ ਨੀ ਸੁਣ ਦਿੱਲੀਏ” ਲਿਖਿਆ, ਰਚਿਆ ਤੇ ਗਾਇਆ ਗਿਆ ਹੈ। ਇਸ ਨੂੰ ਦੁਨੀਆ ਭਰ ਦੇ ਲੋਕਾਂ ਤੋਂ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿਮ੍ਰਿਤਾ ਤੇ ਰਮਨੀਕ ਦਾ ਕਹਿਣਾ ਹੈ ਕਿ ਗਾਣੇ ਨੂੰ ਲੈ ਕੇ ਹਰ ਇੱਕ ਦਾ ਫੀਡਬੈਕ ਬਹੁਤ ਹੀ ਹਮਦਰਦੀ ਵਾਲਾ ਰਿਹਾ। ਹਾਲਾਂਕਿ, ਸਭ ਤੋਂ ਦਿਲ ਖਿੱਚਣ ਵਾਲੀ ਗੱਲ ਇਹ ਹੈ ਕਿ ਅੰਦੋਲਨ ਵਿਚ ਸ਼ਾਮਲ ਲੋਕਾਂ ਇਥੋਂ ਤੱਕ ਕਿ ਨੇਤਾਵਾਂ ਤੋਂ ਲੈ ਕੇ ਪ੍ਰਦਰਸ਼ਨਕਾਰੀਆਂ ਤੱਕ, ਇਸ ਨੂੰ ਬਹੁਤ ਪਸੰਦ ਕੀਤਾ।
ਸਿਮ੍ਰਿਤਾ ਅਤੇ ਰਮਨੀਕ ਦੋਵਾਂ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿਚ ਪੋਸਟ ਗ੍ਰੈਜੂਏਟ ਡਿਗਰੀ ਹਾਸਲ ਕੀਤੀ ਹੋਈ ਹੈ। ਜੋੜੀ ਮੰਨਦੀ ਹੈ ਕਿ ਉਹ ਜ਼ਰੂਰੀ ਤੌਰ ‘ਤੇ ਗੀਤਕਾਰ ਨਹੀਂ ਹਨ ਪਰ ਇਹ ਹਾਲਾਤ ਵੱਖਰੇ ਸਨ। ਅਸੀਂ ਇਸ ਤੱਥ ਤੋਂ ਬਹੁਤ ਪ੍ਰੇਸ਼ਾਨ ਹਾਂ ਕਿ ਹਜ਼ਾਰਾਂ ਕਿਸਾਨ ਅਜਿਹੇ ਸਮੇਂ ਠੰਡ ਦੇ ਮੌਸਮ ‘ਚ ਸਰਹੱਦਾਂ ‘ਤੇ ਬੈਠੇ ਹੋਏ ਹਨ, ਜਦੋਂਕਿ ਅਸੀਂ ਆਰਾਮ ਨਾਲ ਆਪਣੀਆਂ ਰਜਾਈਆਂ ਵਿੱਚ ਬੈਠੇ ਹਾਂ।” ਇਹ ਦੋਵੇਂ ਭੈਣਾਂ ਮੁਹਾਲੀ ਦੀਆਂ ਵਸਨੀਕ ਹਨ ਜਿਨ੍ਹਾਂ ਦੇ ਮਾਪੇ ਖੇਤੀਬਾੜੀ ਦੇ ਪਿਛੋਕੜ ਵਾਲੇ ਹਨ। ਸਿਮ੍ਰਿਤਾ ਨੇ ਅੱਗੇ ਕਿਹਾ, “ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਗਾ ਰਹੇ ਹਾਂ। ਅਸਲ ਵਿਚ, ਬਚਪਨ ਤੋਂ ਹੀ, ਮਾਪਿਆਂ ਵੱਲੋਂ ਸਾਨੂੰ ਸਾਡੇ ਚੁਣੇ ਹੋਏ ਖੇਤਰ ਵਿਚ ਆਪਣੀ ਜਗ੍ਹਾ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ।
ਰਮਨੀਕ ਨੇ ਕਿਹਾ ਕਿ ਉਹ ਮਹਿਸੂਸ ਕਰਦੀਆਂ ਹਨ ਕਿ ਉਨ੍ਹਾਂ ਲਈ ਲਹਿਰ ਦਾ ਸਭ ਤੋਂ ਪ੍ਰਭਾਵਸ਼ਾਲੀ ਪਹਿਲੂ ਇਹ ਰਿਹਾ ਹੈ ਕਿ ਪੰਜਾਬੀ ਮਾਂਵਾਂ ਆਪਣੇ ਬੱਚਿਆਂ ਨੂੰ ਇਸ ਠੰਡ ਵਿੱਚ ਬਾਹਰ ਜਾਣ ਅਤੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕਰ ਰਹੀਆਂ ਹਨ ਅਤੇ ਇਹ ਉਨ੍ਹਾਂ ਦੀ ਆਤਮਾ ਅਤੇ ਦਿਲ ਬਾਰੇ ਬਹੁਤ ਕੁਝ ਕਹਿੰਦਾ ਹੈ। ਇਹ ਮਹਿਸੂਸ ਕਰਦਿਆਂ ਕਿ ਸੋਸ਼ਲ ਮੀਡੀਆ ਨੌਜਵਾਨਾਂ ਨੂੰ ਅੰਦੋਲਨ ਵਿਚ ਸ਼ਾਮਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਸਿਮ੍ਰਿਤਾ ਨੇ ਅੱਗੇ ਕਿਹਾ ਕਿ ਉਹ ਅੰਦੋਲਨ ਦੇ ਕਈ ਪਹਿਲੂਆਂ ਨੂੰ ਪੇਸ਼ ਕਰਨ ਵਿਚ ਸਫਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੋਂ ਲੋਕ ਬਹੁਤ ਪ੍ਰਭਾਵਿਤ ਹੁੰਦੇ ਹਨ, ਇਸ ਲਈ ਉਨ੍ਹਾਂ ਦਾ ਮੁੱਖ ਟੀਚਾ ਲੋਕਾਂ ਨੂੰ ਕਿਸਾਨੀ ਅੰਦੋਲਨ ਬਾਰੇ ਜਾਗਰੂਕ ਕਰਨਾ ਹੈ, ਜਿਸ ਨੂੰ ਉਨ੍ਹਾਂ ਨੇ ਗੀਤ ‘ਚ ਪੇਸ਼ ਕੀਤਾ ਹੈ।