More restrictions in : ਪੰਜਾਬ ਵਿਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਸੂਬਾ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 15 ਮਈ ਤੱਕ ਪੰਜਾਬ ‘ਚ ਸਖ਼ਤੀ ਵਧਾ ਦਿੱਤੀ ਗਈ ਹੈ। ਸਾਰੇ ਸਰਕਾਰੀ ਦਫ਼ਤਰਾਂ ‘ਚ ਸਿਰਫ਼ 50 ਫੀਸਦੀ ਲੋਕ ਹੀ ਕੰਮ ਕਰ ਸਕਣਗੇ। ਹੋਰ ਰਾਜਾਂ ਤੋਂ ਆਉਣ ਵਾਲਿਆਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਵਿਖਾਉਣੀ ਪਏਗੀ । 72 ਘੰਟੇ ਪਹਿਲਾਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਵਿਖਾਉਣੀ ਪਏਗੀ। ਇਸ ਤੋਂ ਇਲਾਵਾ 2 ਹਫ਼ਤੇ ਪੁਰਾਣਾ ਵੈਕਸਿਨੇਸ਼ਨ ਸਰਟੀਫਿਕੇਟ ਵੀ ਵਿਖਾਉਣਾ ਜ਼ਰੂਰੀ ਹੋਵੇਗਾ।
ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 4 ਪਹੀਆਂ ਵਾਹਨ ‘ਚ ਸਿਰਫ਼ 2 ਸਵਾਰੀਆਂ ਬੈਠ ਸਕਣਗੀਆਂ ਤੇ ਦੋਪਹੀਆ ਵਾਹਨ ‘ਚ ਹੁਣ ਇੱਕ ਸਵਾਰੀ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। 15 ਮਈ ਤੱਕ ਗੈਰ ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ। ਵਿਆਹ-ਸ਼ਾਦੀ ਅਤੇ ਸਸਕਾਰ ਵਰਗੇ ਸਮਾਗਮ ਚ 10 ਬੰਦਿਆਂ ਦੇ ਇਕੱਠ ਦੀ ਇਜਾਜ਼ਤ ਤੇ ਧਾਰਮਿਕ ਸਥਾਨ ਵੀ 6 ਵਜੇ ਤੋਂ ਬਾਅਦ ਬੰਦ ਹੋਣਗੇ।
ਦੱਸ ਦੇਈਏ ਕਿ ਬੀਤੇ ਦਿਨੀਂ ਸੂਬੇ ਵਿਚ ਕੋਰੋਨਾ ਦੇ 7041 ਨਵੇਂ ਕੇਸ ਸਾਹਮਣੇ ਆਏ ਸਨ ਤੇ 138 ਲੋਕ ਮੌਤ ਦੇ ਮੂੰਹ ਵਿਚ ਚਲੇ ਗਏ। ਹੁਣ ਪਾਜੀਟਿਵ ਮਰੀਜ਼ਾਂ ਦੀ ਗਿਣਤੀ 377990 ਤੱਕ ਪੁੱਜ ਗਈ ਹੈ। ਸਿਹਤ ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਹੁਣ ਤੱਕ 7281978 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਰਾਹਤ ਭਰੀ ਗੱਲ ਇਹ ਵੀ ਹੈ ਕਿ 310601 ਲੋਕ ਕੋਰੋਨਾ ਨੂੰ ਹਰਾ ਕੇ ਆਪਣੇ ਘਰਾਂ ਨੂੰ ਪਰਤ ਵੀ ਚੁੱਕੇ ਹਨ।