More than a : ਮੋਗਾ ਦੇ ਪਿੰਡ ਘੋਲੀਆ ਕਲਾਂ ‘ਚ ਉਸ ਵੇਲੇ ਮਜ਼ਦੂਰਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਕਿਸਾਨ ਬਲਵਿੰਦਰ ਸਿੰਘ ਦਾ ਲੜਕਾ ਆਪਣੇ ਟਰੈਕਟਰ ਟਰਾਲੀ ਉੱਪਰ 35/40 ਦੇ ਲਗਭਗ ਔਰਤਾਂ ਤੇ ਬੱਚਿਆਂ ਨੂੰ ਆਲੂ ਚੁਗਣ ਲਈ ਆਪਣੇ ਖੇਤ ਨੂੰ ਲਿਜਾ ਰਿਹਾ ਸੀ । ਤੇਜ਼ ਰਫ਼ਤਾਰ ਟਰੈਕਟਰ ਹੋਣ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ । ਹਸਪਤਾਲ ਵਿੱਚ ਜ਼ੇਰੇ ਇਲਾਜ ਔਰਤ ਮਨਜਿੰਦਰ ਕੋਰ ਨੇ ਦੱਸਿਆ ਕਿ ਉਕਤ ਡਰਾਈਵਰ ਤੇਜ਼ ਸਪੀਡ ਨਾਲ ਟ੍ਰੈਕਟਰ ਚਲਾ ਰਿਹਾ ਸੀ। ਸਾਡੇ ਰੌਲਾ ਪਾਉਣ ਦੇ ਬਾਵਜੂਦ ਵੀ ਉਸ ਨੇ ਟਰੈਕਟਰ ਨੂੰ ਹੌਲੀ ਨਹੀਂ ਕੀਤਾ, ਜਿਸ ਕਾਰਨ ਭਿਆਨਕ ਹਾਦਸਾ ਹੋ ਗਿਆ।
ਇਸ ਮੌਕੇ ਤੇ ਗੱਲਬਾਤ ਕਰਦਿਆਂ ਪਿੰਡ ਘੋਲੀਆ ਦੇ ਕਿਸਾਨ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਆਲੂ ਪੁੱਟਣ ਲਈ ਪਿੰਡੋਂ ਮਜ਼ਦੂਰਾਂ ਨੂੰ ਟਰੈਕਟਰ ਟਰਾਲੀ ‘ਤੇ ਬਿਠਾ ਕੇ ਲਿਜਾ ਰਿਹਾ ਸੀ। ਟਰੈਕਟਰ ਅੱਗੇ ਮੋਟਰਸਾਈਕਲ ਆਉਣ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਹਾਦਸ਼ਾ ਵਾਪਰ ਗਿਆ। ਉਨ੍ਹਾਂ ਕਿਹਾ ਕਿ ਅਸੀਂ ਜ਼ਖਮੀਆਂ ਦਾ ਇਲਾਜ ਕਰਵਾ ਰਹੇ ਹਾਂ ।